ਕਰਮਜੀਤ ਅਨਮੋਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਮੰਜੇ ਬਿਸਤਰੇ 2’ ਦਾ ‘ਨੈਣਾ’ ਗੀਤ, ਦੇਖੋ ਵੀਡੀਓ

written by Lajwinder kaur | April 08, 2019

ਜਿਸ ਫ਼ਿਲਮ ਦਾ ਇੰਤਜ਼ਾਰ ਤੁਸੀਂ ਕਈ ਮਹੀਨਿਆਂ ਤੋਂ ਕਰ ਰਹੇ ਸੀ ਆਖਿਰਕਾਰ ਉਹ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ। ਅੱਜ ਇੱਕ ਹੋਰ ਗਾਣਾ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ। ਜੀ ਹਾਂ, ਇਸ ਮੂਵੀ ਦਾ ‘ਨੈਣਾ’ ਗੀਤ ਜਿਸ ਨੂੰ ਪੰਜਾਬੀ ਇੰਡਸਟਰੀ ਦੇ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

View this post on Instagram

 

Naina from Manje Bistre 2 Releasing on 8th April Stay Tuned ?

A post shared by Gippy Grewal ManjeBistre Wala (@gippygrewal) on

ਹੋਰ ਵੇਖੋ:ਜ਼ਿੰਦਗੀ ਦੇ ਖੂਬਸੂਰਤ ਪਲਾਂ ਚੋਂ ਇੱਕ ‘ਪਲ’ ਮੈਂ ਤੇ ਮੇਰੀ ਮਾਂ- ਜੱਸ ਬਾਜਵਾ

‘ਨੈਣਾ’ ਗੀਤ ਦੇ ਬੋਲ ਜੀਤ ਸੰਧੂ ਦੀ ਕਲਮ 'ਚੋਂ ਨਿਕਲੇ ਹਨ ਅਤੇ ਮਿਊਜ਼ਿਕ ਸੌਲ ਰੋਕਰਸ ਨੇ ਦਿੱਤਾ ਹੈ। ਇਸ ਗੀਤ ਨੂੰ ਫ਼ਿਲਮ ਦੇ ਨਾਇਕ ਗਿੱਪੀ ਗਰੇਵਾਲ ਅਤੇ ਨਾਇਕਾ ਸਿੰਮੀ ਚਾਹਲ ਉੱਤੇ ਫਿਲਮਾਇਆ ਗਿਆ ਹੈ। ਕਰਮਜੀਤ ਅਨਮੋਲ ਵੱਲੋਂ ਗਾਇਆ ਇਹ ਗੀਤ ਰੋਮਾਂਟਿਕ ਜੌਨਰ ਦਾ ਹੈ। ਗੀਤ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਗਿੱਪੀ ਗਰੇਵਾਲ ਤੇ ਸਿੰਮੀ ਚਾਹਲ ਤੋਂ ਇਲਾਵਾ ਇਸ ਫ਼ਿਲਮ ‘ਚ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਬੀ.ਐੱਨ.ਸ਼ਰਮਾ, ਕਰਮਜੀਤ ਅਨਮੋਲ ਆਦਿ ਕਈ ਦਿੱਗਜ ਕਲਾਕਾਰ ਨਜ਼ਰ ਆਉਣਗੇ। ਮੰਜੇ ਬਿਸਤਰੇ 2 ਵਿਸਾਖੀ ਵਾਲੇ ਦਿਨ 12 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

 

You may also like