‘ਮੰਜੇ ਬਿਸਤਰੇ 2’ ਦਾ ਗੀਤ ਜ਼ੁਬਾਨ ਕਰ ਰਿਹਾ ਸਭ ਨੂੰ ਰੋਮਾਂਟਿਕ, ਰਿਲੀਜ਼ ਹੁੰਦਿਆਂ ਹੀ ਟਰੈਡਿੰਗ ‘ਚ ਛਾਇਆ, ਦੇਖੋ ਵੀਡੀਓ
ਗਿੱਪੀ ਗਰੇਵਾਲ ਦੀ ਮੂਵੀ ‘ਮੰਜੇ ਬਿਸਤਰੇ 2’ ਦਾ ਗੀਤ ਜ਼ੁਬਾਨ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕਿਆ ਹੈ। ਜ਼ੁਬਾਨ ਗੀਤ ‘ਮੰਜੇ ਬਿਸਤਰੇ 2’ ਫ਼ਿਲਮ ਦਾ ਰੋਮਾਂਟਿਕ ਗੀਤ ਹੈ। ਜ਼ੁਬਾਨ ਗੀਤ ਨੂੰ ਅਦਾਕਾਰ ਗਿੱਪੀ ਗਰੇਵਾਲ ਅਤੇ ਅਦਾਕਾਰਾ ਸਿੰਮੀ ਚਾਹਲ ਉੱਤੇ ਫਿਲਮਾਇਆ ਗਿਆ ਹੈ।
ਹੋਰ ਵੇਖੋ:ਚਮਕੀਲੇ ਦੇ ਗੀਤ ਉੱਤੇ ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਨੇ ਬੰਨੇ ਰੰਗ, ਦੇਖੋ ਵੀਡੀਓ
ਜ਼ੁਬਾਨ ਗੀਤ ਨੂੰ ਰਿਕੀ ਖਾਨ ਨੇ ਬਹੁਤ ਹੀ ਪਿਆਰਾ ਗਾਇਆ ਹੈ। ‘ਮੰਜੇ ਬਿਸਤਰੇ 2’ ਦੇ ਇਸ ਗੀਤ ਨੂੰ ਖੁਦ ਰਿਕੀ ਖਾਨ ਨੇ ਹੀ ਕਲਮਬੰਧ ਕੀਤਾ ਹੈ। ਜ਼ੁਬਾਨ ਗੀਤ ਦਾ ਮਿਊਜ਼ਿਕ ਜੱਸੀ ਕਟਿਆਲ ਨੇ ਦਿੱਤਾ ਹੈ। ਗੀਤ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਜ਼ੁਬਾਨ ਗੀਤ ਯੂ-ਟਿਊਬ ਉੱਤੇ ਆਉਂਦਿਆਂ ਹੀ ਟਰੈਡਿੰਗ ‘ਚ ਛਾਇਆ ਹੋਇਆ ਹੈ। ਸਰੋਤਿਆਂ ਨੂੰ ਰਿਕੀ ਖਾਨ ਦਾ ਇਹ ਗੀਤ ਖੂਬ ਪਸੰਦ ਆ ਰਿਹਾ ਹੈ। ਗਿੱਪੀ ਗਰੇਵਾਲ ਅਤੇ ਸਿੰਮੀ ਚਾਹਲ ਤੋਂ ਇਲਾਵਾ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਬੀ.ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ ਅਤੇ ਹੌਬੀ ਧਾਲੀਵਾਲ ਅਤੇ ਕਈ ਦਿੱਗਜ ਕਲਾਕਾਰ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੀ ਮੂਵੀ ਮੰਜੇ ਬਿਸਤਰੇ 2 ਅਗਲੇ ਮਹੀਨੇ 12 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।