ਗੈਂਗਸਟਰਾਂ ਦੇ ਨਾਲ ਨਾਮ ਜੋੜੇ ਜਾਣ ‘ਤੇ ਗਾਇਕ ਮਨਕੀਰਤ ਔਲਖ ਨੇ ਤੋੜੀ ਚੁੱਪੀ

written by Lajwinder kaur | June 01, 2022

ਨਾਮੀ ਗਾਇਕ ਸਿੱਧੂ ਮੂਸੇਵਾਲਾ ਜਿਸ ਨੂੰ 29 ਮਈ ਨੂੰ ਅਣਪਛਾਤਿਆਂ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬੀਤੇ ਦਿਨੀਂ ਹੀ ਉਹ ਪੰਜ ਤੱਤਾਂ 'ਚ ਵਲੀਨ ਹੋਏ ਨੇ। ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਗਾਇਕ ਮਨਕੀਰਤ ਔਲਖ ਨੇ ਆਪਣਾ ਨਾਂ ਆਉਣ 'ਤੇ ਬਾਅਦ ਚੁੱਪੀ ਤੋੜਦੇ ਹੋਏ ਸੋਸ਼ਲ ਮੀਡੀਆ 'ਤੇ ਲਾਈਵ ਆਏ ਸੀ। ਇਸ ਵੀਡੀਓ 'ਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ, ਉਨ੍ਹਾਂ ਨੂੰ ਬੜਾ ਦੁੱਖ ਹੈ ਕਿ ਅੱਜ ਸਾਡੇ ਵਿੱਚ ਸਾਡਾ ਭਰਾ ਸਿੱਧੂ ਮੂਸੇਵਾਲਾ ਨਹੀਂ ਰਿਹਾ।

sidhu moose wala with sehra

ਹੋਰ ਪੜ੍ਹੋ : ਸਿਰ ‘ਤੇ ਸਿਹਰੇ ਨਾਲ ਨਜ਼ਰ ਆਇਆ ਮਰਹੂਮ ਸਿੱਧੂ ਮੂਸੇਵਾਲਾ! ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਦੇ ਨਹੀਂ ਰੁਕ ਰਹੇ ਹੰਝੂ

ਮਨਕੀਰਤ ਔਲਖ ਨੇ ਅੱਗੇ ਕਿਹਾ ਕਿ ਭਰੀ ਜਵਾਨੀ 'ਚ ਕਿਸੇ ਪੁੱਤ ਦਾ ਆਪਣੇ ਮਾਂ-ਪਿਓ ਤੋਂ ਵਿਛੜਨਾ ਬਹੁਤ ਮਾੜੀ ਗੱਲ ਹੈ। ਸਿੱਧੂ ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਾਣ ਸੀ। ਮਨਕੀਰਤ ਨੇ ਹੱਥ ਜੋੜ ਕੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਿਰਪਾ ਕਰਕੇ ਕਿਸੇ ਬਾਰੇ ਮਾੜਾ ਨਾ ਛਾਪੋ।

ਉਨ੍ਹਾਂ ਮੀਡੀਆ 'ਤੇ ਗਿਲਾ ਕਰਦਿਆਂ ਕਿਹਾ ਕਿ ਜੋ ਕੁਝ ਪਹਿਲਾਂ ਸਿੱਧੂ ਮੂਸੇਵਾਲਾ ਬਾਰੇ ਲਿਖਿਆ ਜਾਂਦਾ ਸੀ, ਉਹੀ ਹੁਣ ਮੇਰੇ ਬਾਰੇ ਤੁਸੀਂ ਲਿਖ ਰਹੇ ਹੋ। ਉਨ੍ਹਾਂ ਕਿਹਾ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਖ਼ਬਰ ਨੂੰ ਛਾਪਣ ਤੋਂ ਪਹਿਲਾਂ ਵੈਰੀਫਾਈ ਕਰੋ, ਅਜਿਹੀਆਂ ਗਲਤ ਖ਼ਬਰਾਂ ਨਾ ਛਾਪੋ।

ਉਨ੍ਹਾਂ ਨੇ ਅੱਗੇ ਕਿਹਾ- ਸਿੱਧੂ ਮੂਸੇਵਾਲਾ ਦੀ ਮੌਤ ਕਰਕੇ ਪੂਰੀ ਇੰਡਸਟਰੀ, ਪੂਰਾ ਪੰਜਾਬ ਸਦਮੇ ਵਿੱਚ ਹੈ, ਉਤੋਂ ਮੇਰੇ ਬਾਰੇ ਗਲਤ ਖ਼ਬਰਾਂ ਛਾਪੀ ਜਾ ਰਹੇ ਹੋ। ਉਨ੍ਹਾਂ ਕਿਹਾ ਕਿ ਕੋਈ ਗਾਇਕ ਕਿਸੇ ਧੜੇਬਾਜ਼ੀ, ਕਿਸੇ ਗੈਂਗਸਟਰ ਨਾਲ ਨਹੀਂ ਜੁੜਿਆ ਹੋਇਆ, ਅਸੀਂ ਮਿਹਨਤ ਕਰਕੇ ਉਠੇ ਹਾਂ, ਜੋ ਵੀ ਹਾਂ, ਆਪਣੀ ਮਿਹਨਤ ਦੇ ਸਿਰ 'ਤੇ ਹਾਂ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਮੇਰੇ ਬਾਰੇ ਪਹਿਲਾਂ ਵੀ ਬਹੁਤ ਕੁਝ ਛਾਪਿਆ ਗਿਆ ਉਹ ਕਦੇ ਨਹੀਂ ਬੋਲਿਆ, ਪਰ ਇਸ ਵਾਰ ਉਹ ਅਜਿਹੀਆਂ ਖਬਰਾਂ ਤੋਂ ਤੰਗ ਆ ਕੇ ਲਾਈਵ ਹੋਏ ਨੇ।

ਦੱਸ ਦਈਏ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਜਾਣਕਾਰੀ ਮੁਤਾਬਕ ਮਨਕੀਰਤ ਔਲਖ ਨੂੰ ਪਿਛਲੇ ਮਹੀਨੇ ਹੀ ਬੰਬੀਹਾ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਕਿਉਂਕਿ ਮਨਕੀਰਤ ’ਤੇ ਮੂਸੇਵਾਲਾ ਦੇ ਕਤਲ ਦਾ ਦੋਸ਼ ਵੀ ਲਗਾਇਆ ਜਾ ਰਹੇ ਸੀ। ਇੱਕ ਸੋਸ਼ਲ ਮੀਡੀਆ ਪੋਸਟ ’ਚ ਦਾਅਵਾ ਕੀਤਾ ਗਿਆ ਸੀ ਕਿ ਮੂਸੇਵਾਲਾ ਦੇ ਕਤਲ ਪਿੱਛੇ ਗਾਇਕ ਮਨਕੀਰਤ ਔਲਖ ਦਾ ਹੱਥ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਾਰੇ ਗਾਇਕਾਂ ਤੋਂ ਪੈਸੇ ਵਸੂਲਣ ਪਿੱਛੇ ਵੀ ਮਨਕੀਰਤ ਦਾ ਹੱਥ ਹੈ।

 

 

View this post on Instagram

 

A post shared by Rajesh Dadhwal (@dadhwal5199)

You may also like