ਸਿਰ ‘ਤੇ ਸਿਹਰੇ ਨਾਲ ਨਜ਼ਰ ਆਇਆ ਮਰਹੂਮ ਸਿੱਧੂ ਮੂਸੇਵਾਲਾ! ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਦੇ ਨਹੀਂ ਰੁਕ ਰਹੇ ਹੰਝੂ

written by Lajwinder kaur | May 31, 2022

ਸਿੱਧੂ ਮੂਸੇਵਾਲਾ ਆਪਣੀ ਜ਼ਿੰਦਗੀ ਦਾ ਅਖੀਰਲਾ ਸਫਰ ਪੂਰਾ ਕਰ ਲਿਆ ਹੈ ਤੇ ਉਹ ਪੰਜ ਤੱਤਾਂ ‘ਚ ਵਲੀਨ ਹੋ ਗਏ ਹਨ। ਸਿੱਧੂ ਮੂਸੇਵਾਲੇ ਦੀ ਅੰਤਿਮ ਯਾਤਰਾ 'ਚ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ। ਲੋਕਾਂ ਨੇ ਨਮ ਅੱਖਾਂ ਦੇ ਨਾਲ ਆਖ਼ਰੀ ਵਿਦਾਇਗੀ ਦਿਤੀ। ਇਸ ਦੇ ਨਾਲ ਹੀ ਉਨ੍ਹਾਂ ਦੇ ਮਨਪਸੰਦ ਟਰੈਕਟਰ 5911 `ਤੇ ਮ੍ਰਿਤਕ ਦੇਹ ਨੂੰ ਖੇਤ ਵਿੱਚ ਲਿਆਂਦਾ ਗਿਆ। ਦਸ ਦਈਏ ਕਿ ਇਸੇ ਖੇਤ ਵਿੱਚ ਮੂਸੇਵਾਲਾ ਦਾ ਸਮਾਰਕ ਯਾਨਿ ਕਿ ਯਾਦਗਾਰ ਬਣਾਈ ਜਾਵੇਗੀ। ਇਸ ਦੌਰਾਨ ਜੋ ਤਸਵੀਰ ਦੇਖਣ ਨੂੰ ਮਿਲੀ ਉਹ ਬੇਹੱਦ ਭਾਵੁਕ ਸੀ। ਆਖ਼ਰੀ ਸਮੇਂ ‘ਚ ਮੂਸੇਵਾਲਾ ਦੀ ਮਾਂ ਨੇ ਉਨ੍ਹਾਂ ਦਾ ਜੂੜਾ ਬਣਾਇਆ, ਜਦਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਦਸਤਾਰ ਪਹਿਨਾਈ। ਫਿਰ ਉਸ ਦੇ ਸਿਰ ਉੱਤੇ ਸਿਹਰਾ ਸਜਾਇਆ।

ਹੋਰ ਪੜ੍ਹੋ : Dear Mama: ਸਿੱਧੂ ਮੂਸੇਵਾਲਾ ਦੇ ਮਾਂ ਨਾਲ ਭਾਵੁਕ ਪਲ, ਦਰਸ਼ਕਾਂ ਦੀਆਂ ਅੱਖਾਂ 'ਚ ਆ ਰਹੇ ਨੇ ਅੱਥਰੂ

ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੀਆਂ ਸਿਹਰੇ ਵਾਲੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਦੇ ਹੰਝੂ ਹੀ ਨਹੀਂ ਰੁਕ ਰਹੇ । ਕਿਤੇ ਅਗਲੇ ਮਹੀਨੇ ਸਿਹਰਾ ਸੱਜਾ ਕੇ ਸਿੱਧੂ ਮੂਸੇਵਾਲਾ ਨੇ ਜੰਝ ਲੈ ਕੇ ਜਾਣਾ ਸੀ। ਪਰ ਕਿਸੇ ਨੂੰ ਕੀ ਪਤਾ ਸੀ ਕਿ ਉਸ ਨੂੰ ਮੌਤ ਵਿਆਹ ਕੇ ਲੈ ਜਾਵੇਗੀ। ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।

ਪੰਜਾਬ ਲਈ 29 ਮਈ ਯਾਨਿ ਐਤਵਾਰ ਦਾ ਦਿਨ ਮੰਦਭਾਗਾ ਰਿਹਾ। ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਦੁਨੀਆ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪੰਜਾਬੀ ਸਿਨੇਮਾ ਜਗਤ ਲਈ 29 ਮਈ ਇੱਕ ਕਾਲਾ ਦਿਨ ਸਾਬਤ ਹੋਇਆ ਜਦੋਂ ਪੰਜਾਬੀ ਸੰਗੀਤ ਜਗਤ ਨੇ ਆਪਣਾ ਚਮਕਦਾ ਹੋਇਆ ਸਿਤਾਰਾ ਨੂੰ ਗੁਆ ਦਿੱਤਾ। ਮਾਂ ਅਤੇ ਪਿਉ ਲਈ ਆਪਣੇ 28 ਸਾਲ ਦੇ ਜਵਾਨ ਪੁੱਤਰ ਨੂੰ ਅਲਵਿਦਾ ਕਹਿਣਾ ਬਹੁਤ ਹੀ ਮੁਸ਼ਕਿਲ ਰਿਹਾ। ਸਿੱਧੂ ਮੂਸੇਵਾਲਾ ਦੀ ਮੌਤ ਨੇ ਨੈਸ਼ਨਲ ਅਤੇ ਇੰਟਰਨੈਸ਼ਲਨ ਕਲਾਕਾਰਾਂ ਤੱਕ ਨੂੰ ਝੰਜੋੜ ਕੇ ਰੱਖ ਦਿੱਤਾ।

ਇੱਥੇ ਕਲਿੱਕ ਕਰਕੇ ਦੇਖੋ ਵੀਡੀਓ-

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਕਰਨ ਔਜਲਾ ਦਾ ਛਲਕਿਆ ਦਰਦ, ਕਹਿ- ‘ਮਾਂ ਪਿਉ ਤੋਂ ਪੁੱਤ ਜਾਂ ਪੁੱਤ ਤੋਂ ਮਾਂ ਪਿਉ ਦੇ ਵਿਛੋੜੇ ਮੈਂ ਬਹੁਤ ਨੇੜੇ ਤੋਂ ਮਹਿਸੂਸ...’

You may also like