ਮਨਕਿਰਤ ਔਲਖ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਵੀਡੀਓ ਸਾਂਝਾ ਕਰਦੇ ਹੋਏ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

written by Lajwinder kaur | June 11, 2021

ਪੰਜਾਬੀ ਗਾਇਕ ਮਨਕਿਰਤ ਔਲਖ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਵਾਉਦਿਆਂ ਹੋਇਆ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਰੂਹਾਨੀ ਸ਼ਬਦ ਵੀ ਸੁਣਨ ਨੂੰ ਮਿਲ ਰਿਹਾ ਹੈ।

Mankirt Aulakh shares a love picture with his niece Image Source: instagram

ਹੋਰ ਪੜ੍ਹੋ :- ‘ਤਵੱਜੋ’ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਸਤਿੰਦਰ ਸਰਤਾਜ ਤੇ ਈਸ਼ਾ ਰਿਖੀ ਦੀ ਪਿਆਰੀ ਜਿਹੀ ਕਮਿਸਟਰੀ

:-ਪਰਮਾਤਮਾ ਦੇ ਰੰਗਾਂ ਨਾਲ ਭਰਿਆ ਗਾਇਕ ਹਰਦੀਪ ਗਰੇਵਾਲ ਦਾ ਨਵਾਂ ਧਾਰਿਮਕ ਗੀਤ ‘ਮੇਰੇ ਦਾਤਿਆ’ ਹੋਇਆ ਰਿਲੀਜ਼

singer mankirt aulakh Image Source: instagram

ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਵੀਡੀਓ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘WaheGuru WaheGuru WaheGuru 🙏🏻’ ।  ਇਹ ਵੀਡੀਓ ਦੇਖ ਕੇ ਹਰ ਇੱਕ ਨੂੰ ਸਕੂਨ ਮਿਲ ਰਿਹਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਵੀ ਵਾਹਿਗੁਰੂ ਜੀ ਲਿਖ ਕੇ ਕਮੈਂਟ ਕਰ ਰਹੇ ਨੇ। ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕਮੈਂਟ ‘ਚ ਹੱਥ ਜੋੜਦੇ ਹੋਏ ਵਾਲੇ ਇਮੋਜ਼ੀ ਪੋਸਟ ਕੀਤੇ ਨੇ। ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ।

singer mankirt aulkh comments Image Source: instagram

ਜੇ ਗੱਲ ਕਰੀਏ ਮਨਕਿਰਤ ਔਲਖ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਉਹ ਅਲੀ ਬਾਬਾ, ਵੈਲ, ਡਾਂਗ, ਕਦਰ, ਕਾਲਜ, ਬਰਦਰਹੁੱਡ, ਭਾਬੀ, ਕਿਸਾਨ ਐਂਥਮ ਵਰਗੇ ਗਾਣਿਆਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

0 Comments
0

You may also like