ਮਨਕਿਰਤ ਔਲਖ ਦੁਬਈ ‘ਚ ਬਿਤਾ ਰਹੇ ਸਮਾਂ, ਪੁੱਤਰ ਦਾ ਕਿਊਟ ਵੀਡੀਓ ਕੀਤਾ ਸਾਂਝਾ

written by Shaminder | November 15, 2022 12:57pm

ਮਨਕਿਰਤ ਔਲਖ (Mankirt Aulakh) ਇਨ੍ਹੀਂ ਦਿਨੀਂ ਦੁਬਈ ‘ਚ ਸਮਾਂ ਬਿਤਾ ਰਹੇ ਹਨ । ਜਿਸ ਦਾ ਉਨ੍ਹਾਂ ਨੇ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਦੁਬਈ ‘ਚ ਆਪਣੇ ਦੋਸਤਾਂ ਦੇ ਨਾਲ ਹੋਟਲ ਦੇ ਕਮਰੇ ‘ਚ ਨਜ਼ਰ ਆ ਰਿਹਾ ਹੈ ।

Mankirt Aulakh , Image Source : Instagram

ਹੋਰ ਪੜ੍ਹੋ : ਅਦਾਕਾਰ ਸੁਨੀਲ ਸ਼ੈੱਟੀ ਨੇ ਖਰੀਦੀ ਨਵੀਂ ਲੈਂਡ ਰੋਵਰ ਡਿਫੈਂਡਰ ਐੱਸਯੂਵੀ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਇਸ ਵੀਡੀਓ ‘ਚ ਮਨਕਿਰਤ ਆਪਣੇ ਦੋਸਤਾਂ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਤੋਂ ਇਲਾਵਾ ਗਾਇਕ ਨੇ ਆਪਣੇ ਬੇਟੇ ਦਾ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦਾ ਬੇਟਾ ਇਮਤਿਆਜ਼ ਕਾਫੀ ਵੱਡਾ ਹੋ ਚੁੱਕਿਆ ਹੈ ਅਤੇ ਕਾਫੀ ਕਿਊਟ ਲੱਗ ਰਿਹਾ ਹੈ ।

Singer Mankirt Aulakh gets 'clean chit' in Sidhu Moose Wala's murder case Image Source: Twitter

ਹੋਰ ਪੜ੍ਹੋ : ਸਾਊਥ ਸਟਾਰ ਮਹੇਸ਼ ਬਾਬੂ ਦੇ ਪਿਤਾ ਦਾ ਦਿਹਾਂਤ, ਕੁਝ ਦਿਨ ਪਹਿਲਾਂ ਹੀ ਹੋਇਆ ਸੀ ਮਾਂ ਦਾ ਦਿਹਾਂਤ

ਕੁਝ ਮਹੀਨੇ ਪਹਿਲਾਂ ਹੀ ਮਨਕਿਰਤ ਦੇ ਘਰ ਇਮਤਿਆਜ਼ ਦਾ ਜਨਮ ਹੋਇਆ ਹੈ । ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਜਲਦ ਹੀ ਮਨਕਿਰਤ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਵੀ ਦਿਖਾਈ ਦੇਣਗੇ ।

Mankirt Aulakh receives death threat by Davinder Bambiha gang, details inside Image Source: Instagram

ਮਨਕਿਰਤ ਔਲਖ ਜਲਦ ਹੀ ਫ਼ਿਲਮ ‘ਬਰਾਊਨ ਬੁਆਏਜ਼’ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।

ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਬਾਰੇ ਗਾਇਕ ਨੇ ਜਾਣਕਾਰੀ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ ।

You may also like