ਮਨਕਿਰਤ ਔਲਖ ਦਾ ਪੁੱਤਰ ਭਾਰਤ ਪਰਤਿਆ, ਗਾਇਕ ਨੇ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਮੇਰੀ ਉਮਰ ਵੀ ਬਾਬਾ ਤੈਨੂੰ ਲਾਵੇ’

written by Shaminder | December 14, 2022 10:41am

ਮਨਕਿਰਤ ਔਲਖ (Mankirt Aulakh) ਆਪਣੇ ਪੁੱਤਰ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਬੀਤੇ ਦਿਨ ਵੀ ਉਨ੍ਹਾਂ ਨੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਗਾਇਕ ਦਾ ਪੁੱਤਰ ਆਪਣੀ ਦਾਦੀ ਦੀ ਝੋਲੀ ‘ਚ ਬੈਠਾ ਹੋਇਆ ਨਜ਼ਰ ਆਇਆ ਸੀ । ਹੁਣ ਅਦਾਕਾਰ ਦਾ ਪੁੱਤਰ ਭਾਰਤ ਪਰਤ ਆਇਆ ਹੈ । ਜਿਸ ਦਾ ਇੱਕ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Mankirat Aulakh ., Image Source : Instagram

ਹੋਰ ਪੜ੍ਹੋ : ਇੱਕ ਮਹੀਨੇ ਦੀ ਹੋਈ ਕਰਣ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਦੀ ਧੀ, ਕੇਕ ਕੱਟ ਕੇ ਕੀਤਾ ਸੈਲੀਬ੍ਰੇਟ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਪੁੱੁਤਰ ਦਾ ਸਵਾਗਤ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਵੈਲਕਮ ਟੂ ਇੰਡੀਆ ਪੁੱਤ, ਮੇਰੀ ਉਮਰ ਵੀ ਬਾਬਾ ਤੈਨੂੰ ਲਾਵੇ’। ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਪ੍ਰਤੀਕਰਮ ਦੇ ਰਹੇ ਹਨ ।

mankirat Aulakh, image From instagram

ਹੋਰ ਪੜ੍ਹੋ : ਦਰਸ਼ਨ ਔਲਖ ਨੇ ਆਪਣੇ ਪਿੰਡ ਦਾ ਵੀਡੀਓ ਕੀਤਾ ਸਾਂਝਾ, ਮਾਂ ਨੂੰ ਯਾਦ ਕਰ ਹੋਏ ਭਾਵੁਕ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਨਕਿਰਤ ਔਲਖ ਕਿਸ ਤਰ੍ਹਾਂ ਆਪਣੇ ਪੁੱਤਰ ‘ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

mankirat aulakh , image From instagram

ਵੀਡੀਓ ਦੇ ਬੈਕਗਰਾਊਂਡ ‘ਚ ਇੱਕ ਵਾਇਸ ਓੋਵਰ ਵੀ ਚੱਲ ਰਿਹਾ ਹੈ । ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਜਲਦ ਹੀ ਉਹ ਇੱਕ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਵੀ ਦਿਖਾਈ ਦੇਣਗੇ ।

You may also like