ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਸਾਂਝੇ ਕੀਤੇ ਜ਼ਿੰਦਗੀ ਦੇ ਖੁਸ਼ਨੁਮਾ ਪਲ, ਦੇਖੋ ਵੀਡੀਓ
ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਇਹ ਨਵਾਂ ਵਿਆਹਿਆ ਜੋੜਾ ਜਿਹੜਾ ਕਿ ਅੱਜ-ਕੱਲ੍ਹ ਯੂ.ਕੇ. ‘ਚ ਛੁੱਟੀਆਂ ਮਨਾਉਣ ਲਈ ਗਏ ਹੋਏ ਹਨ। ਜਿਸ ਦੇ ਚੱਲਦੇ ਮਾਨਸੀ ਅਤੇ ਯੁਵਰਾਜ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਕੈਮਰ ‘ਚ ਕੈਦ ਕਰ ਰਹੇ ਹਨ। ਮਾਨਸੀ ਆਪਣੀ ਇਹਨਾਂ ਤਸਵੀਰਾਂ ਅਤੇ ਵੀਡੀਓ ਨੂੰ ਫੈਨਜ਼ ਦੇ ਨਾਲ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤੀਆਂ ਹਨ।
ਹੋਰ ਵੇਖੋ:‘ਢੋਲ ਜਗੀਰੋ ਦਾ’ ਗੀਤ ਉੱਤੇ ਕੁਲਵਿੰਦਰ ਬਿੱਲਾ ਅਤੇ ਨਵਦੀਪ ਕਲੇਰ ਨੇ ਪਾਈ ਧਮਾਲ, ਦੇਖੋ ਵੀਡੀਓ
ਮਾਨਸੀ ਨੇ ਆਪਣੀ ਤੇ ਯੁਵਰਾਜ ਹੰਸ ਦੀ ਮਸਤੀ ਵਾਲੀ ਵੀਡੀਓ ਅਪਲੋਡ ਕੀਤੀ ਹੈ। ਇਹ ਵੀਡੀਓ ਟਿਕ-ਟੋਕ ਉੱਤੇ ਬਣਾਈ ਗਈ ਹੈ। ਜਿਸ ‘ਚ ਦੋਵੇਂ ਪੂਰੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਫੈਨਜ਼ ਨੂੰ ਉਹਨਾਂ ਦੀਆਂ ਇਹ ਤਸਵੀਰਾਂ ਅਤੇ ਵੀਡੀਓਜ਼ ਖੂਬ ਪਸੰਦ ਆ ਰਹੀਆਂ ਹਨ। ਦੱਸ ਦਈਏ ਯੁਵਰਾਜ ਹੰਸ ਅਤੇ ਮਾਨਸੀ ਜਿਹੜੇ 21 ਫਰਵਰੀ ਨੂੰ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਚੁੱਕੇ ਹਨ।
ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ‘ਯਾਰਾ ਵੇ’ ਮੂਵੀ ‘ਚ ਨਜ਼ਰ ਆਉਣਗੇ। ‘ਯਾਰਾ ਵੇ’ ਫ਼ਿਲਮ 5 ਅਪ੍ਰੈਲ ਨੂੰ ਸਰੋਤਿਆਂ ਦੇ ਰੁਬਰੂ ਹੋਵੇਗੀ। ਇਸ ਤੋਂ ਇਲਾਵਾ ਯੁਵਰਾਜ ਹੰਸ ਨਿਰਦੇਸ਼ਕ ਗੁਰਪਾਲ ਸਖਾਣਾ ਦੀ ਫ਼ਿਲਮ ਇਸ਼ਕ ਖੁਮਾਰੀ ‘ਚ ਵੀ ਅਦਾਕਾਰੀ ਕਰਦੇ ਨਜ਼ਰ ਆਉਣਗੇ।
View this post on Instagram