ਇੱਕ ਸਵਾਲ ਦੇ ਜਵਾਬ ਨੇ ਬਦਲ ਦਿੱਤੀ ਸੀ ਹਰਿਆਣਾ ਦੀ ਇਸ ਕੁੜੀ ਦੀ ਜ਼ਿੰਦਗੀ, ਮਿਸ ਵਰਲਡ ਦਾ ਪਹਿਨਿਆ ਸੀ ਤਾਜ਼ 

written by Rupinder Kaler | May 14, 2019

ਮਾਨੁਸ਼ੀ ਛਿੱਲਰ ਨੇ ਸਾਲ 2017 ਵਿੱਚ ਵਿਸ਼ਵ ਦੀ ਸਭ ਤੋਂ ਸੋਹਣੀ ਕੁੜੀ ਹੋਣ ਦਾ ਖਿਤਾਬ ਜਿੱਤਿਆ ਸੀ । ਜਦੋਂ ਮਾਨੁਸ਼ੀ ਛਿੱਲਰ ਮਿਸ ਵਰਲਡ ਬਣੀ ਸੀ ਉਸ ਸਮਂੇ ਉਸ ਦੀ ਉਮਰ ਸਿਰਫ਼ 20 ਸਾਲ ਸੀ । ਅੱਜ ਉਹ 22ਵਾਂ ਸਾਲ ਮਨਾ ਰਹੀ ਹੈ ।ਮਾਨੁਸ਼ੀ ਛਿੱਲਰ ਦਾ ਜਨਮ ਹਰਿਆਣਾ ਦੇ ਝੱਜਰ ਵਿੱਚ ਹੋਇਆ ਸੀ । ਉਸ ਦੇ ਪਿਤਾ ਪ੍ਰੋਫੈਸਰ ਹਨ ।ਮਾਨੁਸ਼ੀ ਛਿੱਲਰ ਦੇ ਦੋ ਭੈਣ ਭਰਾ ਵੀ ਹਨ । https://www.instagram.com/p/BkF0VAUh-Ie/ ਮਾਨੁਸ਼ੀ ਛਿੱਲਰ ਉਸ ਸਮੇਂ ਰਾਤੋ ਰਾਤ ਸਟਾਰ ਬਣ ਗਈ ਸੀ ਜਦੋਂ ਉਹ 2017 ਵਿੱਚ ਵਿਸ਼ਵ ਸੁੰਦਰੀ ਬਣਕੇ ਸਾਹਮਣੇ ਆਈ ਸੀ । ਖ਼ਬਰਾਂ ਦੀ ਮੰਨੀਏ ਤਾਂ ਮਾਨੁਸ਼ੀ ਛਿੱਲਰ ਵਧੀਆ ਡਾਂਸਰ ਵੀ ਹੈ । ਇਸ ਤੋਂ ਇਲਾਵਾ ਉਸ ਨੂੰ ਐਕਟਿੰਗ ਤੇ ਪੇਂਟਿੰਗ ਕਰਨਾ ਵੀ ਬਹੁਤ ਪਸੰਦ ਹੈ ।ਮਾਨੁਸ਼ੀ ਛਿੱਲਰ ਦਾ ਪਸੰਦਦੀਦਾ ਅਦਾਕਾਰ ਆਮਿਰ ਖ਼ਾਨ ਹੈ । https://www.instagram.com/p/Bj7KDDUB4FJ/ ਮਾਨੁਸ਼ੀ ਛਿੱਲਰ ਨੇ ਮਿਸ ਵਰਲਡ ਦੇ ਮੁਕਾਬਲੇ ਵਿੱਚ 118 ਦੇਸ਼ਾਂ ਦੀਆਂ ਕੁੜੀਆਂ ਨੂੰ ਟੱਕਰ ਦਿੱਤੀ ਸੀ । ਪ੍ਰਿਯੰਕਾ ਚੋਪੜਾ ਤੋਂ ਬਾਅਦ ਲੱਗਪਗ 17 ਸਾਲ ਬਾਅਦ ਕਿਸੇ ਭਾਰਤੀ ਕੁੜੀ ਨੂੰ ਇਹ ਖਿਤਾਬ ਹਾਸਲ ਹੋਇਆ ਸੀ । ਇਸ ਮੁਕਾਬਲੇ ਵਿੱਚ ਮਾਨੁਸ਼ੀ ਛਿੱਲਰ ਨੂੰ ਕੁਝ ਸਵਾਲ ਵੀ ਕੀਤੇ ਗਏ ਸਨ ਜਿਹਨਾਂ ਦੇ ਜਵਾਬ ਦੇ ਅਧਾਰ ਤੇ ਉਹਨਾਂ ਨੂੰ ਮਿਸ ਵਰਲਡ ਦਾ ਤਾਜ਼ ਪਾਇਆ ਗਿਆ ਸੀ । https://www.instagram.com/p/BhpT8YvDVfp/ ਸਵਾਲਾਂ ਦੀ ਗੱਲ ਕੀਤੀ ਜਾਵੇ ਤਾਂ ਮਾਨੁਸ਼ੀ ਛਿੱਲਰ ਤੋਂ ਪੁੱਛਿਆ ਗਿਆ ਸੀ ਕਿ ਉਹ ਕਿਹੜਾ ਪ੍ਰੋਫੈਸ਼ਨ ਹੈ ਜਿਸ ਨੂੰ ਉਸ ਦੇ ਮੁਤਾਬਿਕ ਸਭ ਤੋਂ ਵੱਧ ਤਨਖਾਹ ਮਿਲਣੀ ਚਾਹੀਦੀ ਹੈ ਤੇ ਕਿਉਂ । ਇਸ ਦੇ ਜ਼ਵਾਬ ਵਿੱਚ ਮਾਨੁਸ਼ੀ ਛਿੱਲਰ ਨੇ ਕਿਹਾ ਸੀ ਕਿ ਇੱਕ ਮਾਂ ਨੂੰ ਸਭ ਤੋਂ ਜ਼ਿਆਦਾ ਇੱਜ਼ਤ ਮਿਲਣੀ ਚਾਹੀਦੀ ਹੈ ਤੇ ਜਿੱਥੇ ਤੱਕ ਤਨਖਾਹ ਦੀ ਗੱਲ ਹੈ, ਤਾਂ ਇਸ ਦਾ ਮਤਲਬ ਪੈਸਿਆਂ ਨਾਲ ਨਹੀਂ ਬਲਕਿ ਸਨਮਾਨ ਤੇ ਪਿਆਰ ਨਾਲ ਹੈ ।

0 Comments
0

You may also like