ਹੈਪੀ ਰਾਏਕੋਟੀ ਦੇ ਪੁੱਤਰ ਦੇ ਜਨਮ ਦਿਨ ‘ਤੇ ਐਮੀ ਵਿਰਕ, ਅੰਮ੍ਰਿਤ ਮਾਨ ਸਣੇ ਕਈ ਕਲਾਕਾਰ ਪਹੁੰਚੇ, ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ

written by Shaminder | January 09, 2021

ਹੈਪੀ ਰਾਏਕੋਟੀ ਨੇ ਬੀਤੇ ਦਿਨ ਆਪਣੇ ਪੁੱਤਰ ਦਾ ਜਨਮ ਦਿਨ ਮਨਾਇਆ । ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਵਿੱਚੋਂ ਹੀ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਜਿਸ ‘ਚ ਹੈਪੀ ਰਾਏਕੋਟੀ ਦੇ ਨਾਲ ਐਮੀ ਵਿਰਕ, ਮਨਿੰਦਰ ਬੁੱਟਰ, ਅੰਮ੍ਰਿਤ ਮਾਨ ਸਣੇ ਕਈ ਕਲਾਕਾਰ ਨਜ਼ਰ ਆ ਰਹੇ ਹਨ । happy raikoti ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਹੈਪੀ ਰਾਏਕੋਟੀ ਨੂੰ ਉਨ੍ਹਾਂ ਦੇ ਪੁੱਤਰ ਦੇ ਜਨਮ ਦਿਨ ‘ਤੇ ਵਧਾਈਆਂ ਦੇ ਰਹੇ ਹਨ ।ਦੱਸ ਦਈਏ ਕਿ ਬੀਤੇ ਸਾਲ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਸੀ ਜਿਸ ਦਾ ਨਾਂਅ ਉਨ੍ਹਾਂ ਨੇ ਆਰਵ ਰੱਖਿਆ ਸੀ । ਹੋਰ ਪੜ੍ਹੋ : ਦੇਖੋ ਵੀਡੀਓ : ਪਰਮਾਤਮਾ ਦੇ ਰੰਗਾਂ ਨਾਲ ਭਰਿਆ ਹੈਪੀ ਰਾਏਕੋਟੀ ਦਾ ਪਹਿਲਾ ਧਾਰਮਿਕ ਸ਼ਬਦ ‘ਵਾਹ ਗੁਰੂ’ ਹੋਇਆ ਰਿਲੀਜ਼
happy raikoti ਪੰਜਾਬੀ ਜਗਤ ਦੇ ਕਲਾਕਾਰਾਂ ਨੇ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ  ।ਦੱਸ ਦਈਏ ਸਾਲ 2018 ‘ਚ ਹੈਪੀ ਰਾਏਕੋਟੀ ਨੇ ਵਿਆਹ ਕਰਵਾ ਲਿਆ ਸੀ । ਉਨ੍ਹਾਂ ਦੀ ਪਤਨੀ ਦਾ ਨਾਂਅ ਖੁਸ਼ੀ ਹੈ । happy raikoti ਜੇ ਗੱਲ ਕਰੀਏ ਹੈਪੀ ਰਾਏਕੋਟੀ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਰੌਸ਼ਨ ਪ੍ਰਿੰਸ, ਐਮੀ ਵਿਰਕ, ਗਿੱਪੀ ਗਰੇਵਾਲ ਸਣੇ ਕਈ ਹੋਰ ਨਾਮੀ ਗਾਇਕ ਵੀ ਗਾ ਚੁੱਕੇ ਨੇ । ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ਸਿੰਗਲ ਟਰੈਕ ਜਿਵੇਂ ਜ਼ਿੰਦਾ, ਪਿਆਰ ਨਹੀਂ ਕਰਨਾ, ਜਾਨ, ਬਾਈ ਹੁੱਡ, ਮੁਟਿਆਰ, ਕੁੜੀ ਮਰਦੀ ਆ ਤੇਰੇ ਤੇ ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ ।

 
View this post on Instagram
 

A post shared by Instant Pollywood (@instantpollywood)

ਉਹ ਟਸ਼ਨ ਟਾਈਟਲ ਹੇਠ ਬਣੀ ਪੰਜਾਬੀ ਫ਼ਿਲਮ ‘ਚ ਅਦਾਕਾਰੀ ਵੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਅਰਦਾਸ ਕਰਾਂ, ਮੰਜੇ ਬਿਸਤਰੇ, ਨਿੱਕਾ ਜ਼ੈਲਦਾਰ, ਅਰਦਾਸ, ਅੰਗਰੇਜ਼, ਲਵ ਪੰਜਾਬ ਤੇ ਕਈ ਹੋਰ ਪੰਜਾਬੀ ‘ਚ ਸ਼ਾਮਿਲ ਹੋ ਚੁੱਕੇ ਨੇ ।  

0 Comments
0

You may also like