ਮਾਨਿਆ ਸਿੰਘ ਨੇ ਮੁੰਬਈ ‘ਚ ਆਪਣੇ ਮਾਪਿਆਂ ਦੇ ਲਈ ਖਰੀਦਿਆ ਘਰ, ਗ੍ਰਹਿ ਪ੍ਰਵੇਸ਼ ਦੌਰਾਨ ਭਾਵੁਕ ਹੋਏ ਮਾਪੇ, ਆਟੋ ਡਰਾਈਵਰ ਦੀ ਧੀ ਮਾਨਿਆ 2021 ‘ਚ ਬਣੀ ਸੀ ਫੇਮਿਨਾ ਮਿਸ ਇੰਡੀਆ ਰਨਰ ਅੱਪ

written by Shaminder | August 10, 2022

ਮਾਨਿਆ ਸਿੰਘ (Manya Singh)  ਜਿਸ ਨੇ ਕਿ 2021 ‘ਚ ਫੇਮਿਨਾ ਮਿਸ ਇੰਡੀਆ ਰਨਰ ਅੱਪ ਬਣੀ ਸੀ । ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਇਸ ਕੁੜੀ ਨੇ ਆਖਿਰਕਾਰ ਆਪਣੇ ਮਾਪਿਆਂ ਦੇ ਲਈ ਮੁੰਬਈ ‘ਚ ਨਵਾਂ ਘਰ ਖਰੀਦ ਲਿਆ ਹੈ । ਆਪਣੇ ਮਾਪਿਆਂ ਦੇ ਸੁਫ਼ਨੇ ਨੂੰ ਪੂਰਾ ਕਰਕੇ ਮਾਨਿਆ ਸਿੰਘ ਖੁਦ ‘ਤੇ ਫਖ਼ਰ ਮਹਿਸੂਸ ਕਰ ਰਹੀ ਹੈ । ਇਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਸ ਦੇ ਮਾਪੇ ਆਪਣੇ ਨਵੇਂ ਘਰ ‘ਚ ਗ੍ਰਹਿ ਪ੍ਰਵੇਸ਼ ਕਰਦੇ ਹੋਏ ਨਜ਼ਰ ਆ ਰਹੇ ਹਨ ।

manya singh parents image From instagram

ਹੋਰ ਪੜ੍ਹੋ : ਮਿਸ ਇੰਡੀਆ ਰਨਰ-ਅਪ ਬਣਦੇ ਹੀ ਮਾਨਿਆ ਸਿੰਘ ਪਹੁੰਚੀ ਪਿਤਾ ਦੇ ਆਟੋ ਕੋਲ, ਰੋਂਦਿਆਂ ਦੇ ਰੁਕੇ ਨਹੀਂ ਹੰਝੂ

ਇਸ ਦੇ ਨਾਲ ਹੀ ਪੂਜਾ ਕਰਦੇ ਹੋਏ ਦੋਵਾਂ ਦੀਆਂ ਅੱਖਾਂ ਚੋਂ ਅੱਥਰੂ ਵਹਿ ਤੁਰੇ । ਇਸ ਵੀਡੀਓ ਨੂੰ ਵੁੰਪਲਾ ਨੇ
ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਵੇਖ ਕੇ ਲੋਕ ਵੀ ਭਾਵੁਕ ਹੋ ਰਹੇ ਹਨ । ਦੱਸ ਦਈਏ ਕਿ ਮਾਨਿਆ ਸਿੰਘ ਇੱਕ ਆਟੋ ਡਰਾਈਵਰ ਦੀ ਧੀ ਹੈ ।

Manya singh image From google

ਹੋਰ ਪੜ੍ਹੋ : ਮਨਕਿਰਤ ਔਲਖ ਮੁਸ਼ਕਿਲ ‘ਚ ਫਸੇ, ਹੁਣ ਕੋਰਟ ‘ਚ ਹੋਇਆ ਕੇਸ, ਜਾਣੋ ਪੂਰੀ ਖ਼ਬਰ

ਜਿਸ ਨੇ 2021 ‘ਚ ਆਪਣੀ ਮਿਹਨਤ ਦੇ ਨਾਲ ਫੇਮਿਨਾ ਮਿਸ ਇੰਡੀਆ ਰਨਰ ਅੱਪ ਬਣੀ ਸੀ । ਦੱਸ ਦਈਏ ਕਿ ਮਾਨਿਆ ਦੇ ਮਾਪਿਆਂ ਨੇ ਉਸ ਦੇ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਗਹਿਣੇ ਤੱਕ ਗਿਰਵੀ ਰੱਖ ਦਿੱਤੇ ਸਨ ।ਮਾਨਿਆ ਨੂੰ ਅੰਗਰੇਜ਼ੀ ਨਾ ਆਉਣ ਕਾਰਨ ਅਤੇ ਉਸ ਦੀ ਦਿੱਖ ਨੂੰ ਲੈ ਕੇ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ।

Manya singh ,, image From google

ਇੱਕ ਇੰਟਰਵਿਊ ‘ਚ ਮਾਨਿਆ ਸਿੰਘ ਨੇ ਕਿਹਾ ਸੀ ਕਿ ਮੈਂ  10 ਤੋਂ ਵੱਧ ਮੁਕਾਬਲਿਆਂ ‘ਚ ਆਡੀਸ਼ਨ ਦਿੱਤਾ ਸੀ । ਪਰ ਮੈਨੂੰ ਇਹ ਕਹਿ ਦਿੱਤਾ ਜਾਂਦਾ ਸੀ ਕਿ ਤੁਹਾਡੀ ਸ਼ਕਲ ਅੱਛੀ ਨਹੀਂ ਹੈ ।'ਤੁਹਾਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ!' ਘਰ ਵਿੱਚ ਚੀਜ਼ਾਂ ਆਸਾਨ ਨਹੀਂ ਸਨ ਜਾਂ ਤਾਂ ਪਾਪਾ ਨੇ ਮੇਰੀ ਫੀਸ ਭਰਨ ਲਈ ਸਾਡੇ ਗਹਿਣੇ ਗਿਰਵੀ ਰੱਖੇ ਹੋਏ ਸਨ।

 

View this post on Instagram

 

A post shared by Voompla (@voompla)

You may also like