ਮਿਸ ਇੰਡੀਆ ਰਨਰ-ਅਪ ਬਣਦੇ ਹੀ ਮਾਨਿਆ ਸਿੰਘ ਪਹੁੰਚੀ ਪਿਤਾ ਦੇ ਆਟੋ ਕੋਲ, ਰੋਂਦਿਆਂ ਦੇ ਰੁਕੇ ਨਹੀਂ ਹੰਝੂ

written by Rupinder Kaler | February 18, 2021

ਫੇਮਿਨਾ ਮਿਸ ਇੰਡੀਆ ਵਿੱਚ ਭਾਵੇਂ ਮਾਨਸਾ ਵਾਰਾਣਸੀ ਨੇ ਵੀਐੱਲਸੀਸੀ ਮਿਸ ਇੰਡੀਆ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ । ਪਰ ਇਸ ਮੁਕਾਬਲੇ ਦੀ ਫਰਸਟ ਰਨਰਅਪ ਮਾਨਿਆ ਸਿੰਘ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ । ਹੋਰ ਪੜ੍ਹੋ : ਅਦਾਕਾਰ ਸੰਦੀਪ ਨਾਹਰ ਦੀ ਪਤਨੀ ਖਿਲਾਫ ਮਾਮਲਾ ਦਰਜ ‘ਵੱਖਰਾ ਸਵੈਗ’ ਗੀਤ ‘ਤੇ ਦੇਖੋ ਸ਼ਿੰਦੇ ਗਰੇਵਾਲ ਦਾ ਇਹ ਮਜ਼ੇਦਾਰ ਡਾਂਸ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ ਮਾਨਿਆ ਸਿੰਘ ਭਾਵੇਂ ਫਰਸਟ ਰਨਰਅਪ ਰਹੀ, ਪਰ ਉਸ ਨੇ ਆਪਣੀ ਮਿਹਨਤ ਤੇ ਲਗਨ ਨਾਲ ਹਰ ਇੱਕ ਦਾ ਦਿਲ ਜਿੱਤ ਲਿਆ ਹੈ । ਮਾਨਿਆ ਦੇ ਪਿਤਾ ਰਿਕਸ਼ਾ ਚਾਲਕ ਹਨ ਤੇ 14 ਸਾਲ ਪਹਿਲਾਂ ਉਹ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਘਰੋਂ ਭੱਜ ਗਈ ਸੀ । ਇਸ ਸਭ ਦੇ ਚਲਦੇ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੁਬ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਉਹ ਆਪਣੀ ਮੰਮੀ ਦੇ ਪੈਰ ਛੂੰਹਦੇ ਤੇ ਪਾਪਾ ਨੂੰ ਗਲੇ ਲਗਾਉਂਦੀ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ । ਇਸ ਵੀਡੀਓ ਵਿੱਚ ਉਸ ਦੇ ਮਾਤਾ ਪਿਤਾ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ । ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

0 Comments
0

You may also like