ਮਾਸ਼ਾ ਅਲੀ ਦੇ ਨਵੇਂ ਗੀਤ ‘ਜੀਨ ਦਾ ਸਵਾਦ’ ਦਾ ਪੋਸਟਰ ਆਇਆ ਸਾਹਮਣੇ
ਪੰਜਾਬੀ ਗਾਇਕ ਮਾਸ਼ਾ ਅਲੀ ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ਜੀਨ ਦਾ ਸਵਾਦ (Jeen Da Swaad) ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਹੇ ਹਨ। ਜੀ ਹਾਂ ਇਸ ਗਾਣੇ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਜੀਨ ਦਾ ਸਵਾਦ ਨਾਂਅ ਤੋਂ ਲੱਗਦਾ ਹੈ ਗੀਤ ਮਸਤੀ ਵਾਲਾ ਹੋਵੇਗਾ। ਇਸ ਗਾਣੇ ਨੂੰ ਮਾਸ਼ਾ ਅਲੀ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਣਗੇ ਤੇ ਗਾਇਕੀ ‘ਚ ਸਾਥ ਦੇਣਗੇ ikrar । ਇਹ ਗਾਣਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਰਿਲੀਜ਼ ਕੀਤਾ ਜਾਵੇਗਾ।
ਹੋਰ ਵੇਖੋ:ਗੁਰੂ ਰੰਧਾਵਾ ਤੇ ਨੁਸਰਤ ਭਰੂਚਾ ਦੀ ਇਸ ਤਸਵੀਰ ਨੇ ਕੁਝ ਹੀ ਮਿੰਟਾਂ ‘ਚ ਪਾਰ ਕੀਤਾ ਲੱਖਾਂ ਦਾ ਅੰਕੜਾ
ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Sarb Shelopal ਦੀ ਕਲਮ ‘ਚੋਂ ਨਿਕਲੇ ਤੇ ਮਿਊਜ਼ਿਕ ਸਚਿਨ ਆਹੂਜਾ ਨੇ ਦਿੱਤਾ। ਇਸ ਗਾਣੇ ਦਾ ਸ਼ਾਨਦਾਰ ਵੀਡੀਓ ਪ੍ਰਮੋਦ ਸ਼ਰਮਾ ਰਾਣਾ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗਾਣਾ ਟੀਸੀਰੀਜ਼ ਦੇ ਲੇਬਲ ਹੇਠ 11 ਅਕੂਤਬਰ ਨੂੰ ਦਰਸ਼ਕਾਂ ਦੇ ਰੁ-ਬ-ਰੂ ਹੋ ਜਾਵੇਗਾ। ਮਾਸ਼ਾ ਅਲੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਖੰਜਰ, ਖੰਜਰ 2, ਕਸਮ, ਨਕਾਬ, ਨਾਮ ਤੇਰਾ, ਯਾਦ, ਰਾਜ਼, ਵੰਗਾਂ, ਦੀਵਾਨਗੀ ਵਰਗੇ ਕਈ ਵਧੀਆ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।