ਕਾਜੋਲ ਨੇ ਸਭ ਦੇ ਸਾਹਮਣੇ ਲਾਈ ਜਯਾ ਬੱਚਨ ਦੀ ਕਲਾਸ, ਵੀਡੀਓ ਹੋਈ ਵਾਇਰਲ

written by Pushp Raj | October 04, 2022 10:10am

Kajol and Jaya Bachchan viral video : ਦੇਸ਼ ਭਰ 'ਚ ਨਰਾਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਕਈ ਥਾਵਾਂ 'ਚ ਦੁਰਗਾ ਪੂਜਾ ਦਾ ਆਯੋਜਨ ਕੀਤਾ ਹੈ। ਨਰਾਤਿਆਂ ਦੇ ਇਸ ਸ਼ੁਭ ਮੌਕੇ 'ਤੇ ਕਈ ਫ਼ਿਲਮੀ ਸਿਤਾਰੇ ਵੀ ਮਾਤਾ ਰਾਣੀ ਦੀ ਸ਼ਰਧਾ 'ਚ ਲੀਨ ਨਜ਼ਰ ਆਏ। ਹਾਲ ਹੀ ਵਿੱਚ ਕਾਜੋਲ ਤੇ ਜਯਾ ਬੱਚਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Image Source: Instagram

ਬਾਲੀਵੁੱਡ ਅਦਾਕਾਰਾ ਕਾਜੋਲ ਵੱਲੋਣ ਦੁਰਗਾ ਪੂਜਾ ਦਾ ਆਯੋਜਨ ਕੀਤਾ ਗਿਆ ਸੀ। ਦਰਅਸਲ ਕਾਜੋਲ, ਜਯਾ ਬੱਚਨ, ਨਿਰਦੇਸ਼ਕ ਅਯਾਨ ਮੁਖਰਜੀ ਸਣੇ ਕਈ ਸਿਤਾਰੇ ਮਾਤਾ ਰਾਣੀ ਦੇ ਪੰਡਾਲ 'ਚ ਦਰਸ਼ਨ ਕਰਨ ਪਹੁੰਚੇ। ਇਸ ਦੌਰਾਨ ਕਾਜੋਲ ਨੂੰ ਜਯਾ ਬੱਚਨ ਦੇ ਨਾਲ ਮਜ਼ਾਕ ਕਰਦੇ ਹੋਏ ਨਜ਼ਰ ਆਈ। ਕਾਜੋਲ ਨੇ ਜਯਾ ਦੇ ਨਾਲ ਅਜਿਹਾ ਮਜ਼ਾਕ ਕੀਤਾ ਜਿਸ ਦੇ ਚੱਲਦੇ ਅਦਾਕਾਰਾ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ।

Image Source: Instagram

ਕਾਜੋਲ ਅਤੇ ਜਯਾ ਬੱਚਨ ਵਿਚਾਲੇ ਕੀਤੀ ਗਈ ਇਸ ਗੱਲਬਾਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਜਯਾ ਬੱਚਨ ਮਾਸਕ ਪਾ ਕੇ ਖੜ੍ਹੀ ਹੈ। ਦੋਵੇਂ ਅਭਿਨੇਤਰੀਆਂ ਪਾਪਰਾਜ਼ੀ ਦੇ ਸਾਹਮਣੇ ਪੋਜ਼ ਦੇ ਰਹੀਆਂ ਹਨ। ਅਜਿਹੀ ਸਥਿਤੀ ਵਿੱਚ, ਕਾਜੋਲ ਜਯਾ ਨੂੰ ਕਹਿੰਦੀ ਹੈ - ਮਾਸਕ ਹਟਾਉਣਾ ਪਵੇਗਾ।

ਦੱਸ ਦਈਏ ਕਿ ਦੋਵੇਂ ਅਭਿਨੇਤਰੀਆਂ ਜੁਹੂ ਦੇ ਦੁਰਗਾ ਪੰਡਾਲ 'ਚ ਦਰਸ਼ਨਾਂ ਲਈ ਪਹੁੰਚੀਆਂ ਸਨ। ਫੈਨਜ਼ ਦੋਵਾਂ ਅਭਿਨੇਤਰੀਆਂ ਦੇ ਲੁੱਕ ਅਤੇ ਮਸਤੀ ਨੂੰ ਕਾਫੀ ਪਸੰਦ ਕਰ ਰਹੇ ਹਨ।

Image Source: Instagram

ਹੋਰ ਪੜ੍ਹੋ: ਰਣਦੀਪ ਹੁੱਡਾ ਫ਼ਿਲਮ 'ਸੁਤੰਤਰ ਵੀਰ ਸਾਵਰਕਰ' ਰਾਹੀਂ ਬਾਲੀਵੁੱਡ 'ਚ ਬਤੌਰ ਡਾਇਰੈਕਟਰ ਕਰਨਗੇ ਸ਼ੁਰੂਆਤ

ਹਾਲਾਂਕਿ ਇਸ ਦੌਰਾਨ ਕੁਝ ਲੋਕਾਂ ਨੂੰ ਕਾਜੋਲ ਦਾ ਇਹ ਅੰਦਾਜ਼ ਬਿਲਕੁਲ ਵੀ ਪਸੰਦ ਨਹੀਂ ਆਇਆ। ਲੋਕ ਇਸ ਵੀਡੀਓ 'ਤੇ ਵੱਖ-ਵੱਖ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੀਡੀਓ ਨੂੰ ਦੇਖ ਕੇ ਕਈ ਫੈਨਜ਼ ਕਾਜੋਲ ਨੂੰ ਜਯਾ ਬੱਚਨ ਨਾਲ ਅਜਿਹਾ ਵਿਵਹਾਰ ਕਰਨ ਲਈ ਟ੍ਰੋਲ ਵੀ ਕਰ ਰਹੇ ਹਨ।

 

View this post on Instagram

 

A post shared by Viral Bhayani (@viralbhayani)

You may also like