ਰਣਦੀਪ ਹੁੱਡਾ ਫ਼ਿਲਮ 'ਸੁਤੰਤਰ ਵੀਰ ਸਾਵਰਕਰ' ਰਾਹੀਂ ਬਾਲੀਵੁੱਡ 'ਚ ਬਤੌਰ ਡਾਇਰੈਕਟਰ ਕਰਨਗੇ ਸ਼ੁਰੂਆਤ

written by Pushp Raj | October 03, 2022 06:00pm

Randeep Hooda Film 'Swatantrya Veer Savarkar' release date : ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਜਲਦ ਹੀ ਆਪਣੀ ਫ਼ਿਲਮ 'ਸੁਤੰਤਰ ਵੀਰ ਸਾਵਰਕਰ' ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਇਸ ਫਿਲਮ ਵਿੱਚ ਰਣਦੀਪ ਹੁੱਡਾ ਦੇਸ਼ ਦੇ ਮਸ਼ਹੂਰ ਸੁਤੰਤਰਤਾ ਸੇਨਾਨੀ ਵੀਰ ਸਾਵਰਕਰ ਦਾ ਕਿਰਾਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਦੇ ਨਾਲ-ਨਾਲ ਰਣਦੀਪ ਹੁੱਡਾ ਆਪਣੀ ਇਸ ਫ਼ਿਲਮ ਰਣਦੀਪ ਰਾਹੀਂ ਬਾਲੀਵੁੱਡ 'ਚ ਬਤੌਰ ਡਾਇਰੈਕਟਰ ਆਪਣਾ ਪਹਿਲਾ ਡੈਬਿਊ ਕਰਨ ਵਾਲੇ ਹਨ।

Image Source: Instagram

ਹਾਲ ਹੀ ਵਿੱਚ ਰਣਦੀਪ ਹੁੱਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫੈਨਜ਼ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ। ਰਣਦੀਪ ਨੇ ਆਪਣੀ ਫ਼ਿਲਮ 'ਸੁਤੰਤਰ ਵੀਰ ਸਾਵਰਕਰ' ਦੀ ਰਿਲੀਜ਼ ਡੇਟ ਬਾਰੇ ਫੈਨਜ਼ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਇਸ ਫ਼ਿਲਮ ਰਾਹੀਂ ਬਾਲੀਵੁੱਡ ਵਿੱਚ ਬਤੌਰ ਡਾਇਰੈਕਟਰ ਸ਼ੁਰੂਆਤ ਕਰਨ ਜਾ ਰਹੇ ਹਨ।

ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਰਣਦੀਪ ਹੁੱਡਾ ਨੇ ਲਿਖਿਆ, "ਇਹ ਇੱਕ ਖ਼ਾਸ ਪਲ ਹੈ। ਲਾਈਟਸ, ਕੈਮਰਾ ਇਤਿਹਾਸ! ਮੇਰੀ ਅਗਲੀ, @anandpandit & @officialsandipssingh ਦੀ #SwatantryaVeerSavarkar ਦੀ ਸ਼ੂਟਿੰਗ ਸ਼ੁਰੂ ਹੋ ਰਹੀ ਹੈ। ਫ਼ਿਲਮ 26 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। , 2023, #ਵੀਰਸਾਵਰਕਰ ਦੀ 140ਵੀਂ ਜਯੰਤੀ ਦੇ ਮੌਕੇ 'ਤੇ।"

Image Source: Instagram

ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਤਸਵੀਰ ਦੇ ਵਿੱਚ ਸਵੀਰ ਵਿੱਚ ਰਣਦੀਪ ਹੁੱਡਾ ਨਿਰਮਾਤਾ ਆਨੰਦ ਪੰਡਿਤ ਅਤੇ ਸੰਦੀਪ ਸਿੰਘ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਹੱਥ ਵਿੱਚ ਕਲੈਪਬੋਰਡ ਫੜਿਆ ਹੋਇਆ ਹੈ। ਇਸ ਕਲੈਪ ਬੋਰਡ ਉੱਤੇ ਸ਼ੂਟਿੰਗ ਦੇ ਸ਼ੁਰੂ ਹੋਣ ਦੀ ਤਰੀਕ ਲਿਖੀ ਹੋਈ ਨਜ਼ਰ ਆ ਰਹੀ ਹੈ। ਬੋਰਡ ਉੱਤੇ ਮਹਿਜ਼ 28/ 3 ਲਿਖਿਆ ਹੋਇਆ ਹੈ, ਇਸ 'ਤੇ ਸਾਲ ਵਾਲਾ ਹਿੱਸਾ ਨਹੀਂ ਨਜ਼ਰ ਆ ਰਿਹਾ ਹੈ।

ਕੌਣ ਸਨ ਸਵਤੰਤਰ ਵੀਰ ਸਾਵਰਕਰ
ਜ਼ਿਕਰਯੋਗ ਹੈ ਕਿ ਫਿਲਮ 'ਸਵਤੰਤਰ ਵੀਰ ਸਾਵਰਕਰ' ਆਜ਼ਾਦੀ ਘੁਲਾਟੀਏ ਵਿਨਾਇਕ ਦਾਮੋਦਰ ਸਾਵਰਕਰ ਦੀ ਬਾਇਓਪਿਕ ਹੈ, ਜਿਨ੍ਹਾਂ ਨੂੰ ਵੀਰ ਸਾਵਰਕਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ।ਜਿੱਥੇ ਰਣਦੀਪ ਹੁੱਡਾ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕਰ ਰਹੇ ਹਨ, ਉਹ ਫਿਲਮ ਵਿੱਚ ਸੁਤੰਤਰਤਾ ਸੈਨਾਨੀ ਵੀਰ ਸਾਵਰਕਰ ਦੀ ਭੂਮਿਕਾ ਵੀ ਨਿਭਾਉਂਦੇ ਨਜ਼ਰ ਆਉਣਗੇ।ਜਦੋਂ ਇਸ ਫਿਲਮ ਦਾ ਫਰਸਟ ਲੁੱਕ ਰਿਲੀਜ਼ ਕੀਤਾ ਗਿਆ ਸੀ ਤਾਂ ਰਣਦੀਪ ਨੂੰ ਪਛਾਨਣਾ ਮੁਸ਼ਕਿਲ ਹੋ ਗਿਆ ਸੀ।

Image Source: Instagram

ਹੋਰ ਪੜ੍ਹੋ: ਕਰੀਨਾ ਕਪੂਰ ਨੂੰ ਦੇਖ ਕੇ ਸੈਲਫੀ ਲੈਣ ਆਏ ਫੈਨਜ਼, ਗੁੱਸੇ 'ਚ ਭੜਕੀ ਅਦਾਕਾਰਾ, ਵੇਖੋ ਵੀਡੀਓ

ਰਣਦੀਪ ਹੁੱਡਾ ਨੇ ਦੱਸਿਆ ਕਿ ਉਹ ਇਸ ਕਿਰਦਾਰ ਨੂੰ ਨਿਭਾਉਣ ਲਈ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਕਿਹਾ, 'ਕਈ ਨਾਇਕ ਹਨ ਜਿਨ੍ਹਾਂ ਨੇ ਆਜ਼ਾਦੀ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਹਾਲਾਂਕਿ, ਸਾਰਿਆਂ ਨੂੰ ਇੱਕੋ ਜਿਹਾ ਮਹੱਤਵ ਨਹੀਂ ਦਿੱਤਾ ਗਿਆ ਸੀ। ਵਿਨਾਇਕ ਦਾਮੋਦਰ ਸਾਵਰਕਰ ਨੂੰ ਸਭ ਤੋਂ ਵੱਧ ਗ਼ਲਤ ਸਮਝਿਆ ਗਿਆ ਸੀ। ਅਜਿਹੇ ਨਾਇਕਾਂ ਦੀ ਕਹਾਣੀ ਜ਼ਰੂਰ ਸੁਣਾਈ ਜਾਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਨਿਰਦੇਸ਼ਕ ਮਹੇਸ਼ ਮਾਂਜਰੇਕਰ ਇਸ ਪ੍ਰੋਜੈਕਟ ਨੂੰ ਡਾਇਰੈਕਟ ਕਰਨਗੇ। ਹਾਲਾਂਕਿ, ਮਹੇਸ਼ ਨੇ ਨਿੱਜੀਰਨਾਂ ਕਰਕੇ ਬਾਇਓਪਿਕ ਤੋਂ ਬਾਹਰ ਹੋ ਗਏ ਹਨ।

 

View this post on Instagram

 

A post shared by Randeep Hooda (@randeephooda)

You may also like