ਇਸ ਵਾਰ ਪੀਟੀਸੀ ਸ਼ੋਅਕੇਸ ‘ਚ ਮਿਲੋ ਹਿਮਾਂਸ਼ੀ ਖੁਰਾਣਾ ਨੂੰ

written by Shaminder | March 03, 2021

ਹਿਮਾਂਸ਼ੀ ਖੁਰਾਣਾ ਜੋ ਕਿ ਇੱਕ ਬਿਹਤਰੀਨ ਮਾਡਲ ਹੋਣ ਦੇ ਨਾਲ-ਨਾਲ ਇੱਕ ਬਿਹਤਰੀਨ ਗਾਇਕਾ ਵੀ ਹਨ ।ਉਨ੍ਹਾਂ ਦਾ ਗੀਤ ‘ਸੁਰਮਾ’ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

himanshi Image From Himanshi Khurana’s Instagram

ਹੋਰ ਪੜ੍ਹੋ : ਅਜੇ ਦੇਵਗਨ ਦੀ ਗੱਡੀ ਰੋਕਣ ਵਾਲਾ ਸਿੱਖ ਨੌਜਵਾਨ ਜੇਲ੍ਹ ’ਚੋਂ ਹੋਇਆ ਰਿਹਾਅ, ਬਾਹਰ ਆਉਂਦੇ ਕੀਤਾ ਵੱਡਾ ਐਲਾਨ

himanshi Image From Himanshi Khurana’s Instagram

ਉੱਥੇ ਹੀ ਨਿਊਯਾਰਕ ਦੇ ਟਾਈਮਜ਼ ਸਕੁਏਅਰ ‘ਤੇ ਵੀ ਉਨ੍ਹਾਂ ਦੇ ਇਸ ਗਾਣੇ ਦੀਆਂ ਝਲਕਾਂ ਵੇਖਣ ਨੂੰ ਮਿਲੀਆਂ ਸਨ । ਜਿਸ ਦੀ ਕਾਫੀ ਚਰਚਾ ਹੋਈ ਸੀ ਅਤੇ ਹੁਣ ਟਾਈਮ ਸੁਕਏਅਰ ‘ਤੇ ਉਨ੍ਹਾਂ ਦੇ ਗਾਣੇ ਨੂੰ ਦਿਖਾਉਣ ‘ਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਲੱਗਿਆ ਹੈ ।ਇਸ ਬਾਰੇ ਅਤੇ ਆਪਣੇ ਮਿਊਜ਼ਿਕ ਕਰੀਅਰ ਦੇ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਨ ਲਈ ਹਿਮਾਂਸ਼ੀ ਖੁਰਾਣਾ ਆ ਰਹੇ ਹਨ ਪੀਟੀਸੀ ਸ਼ੋਅਕੇਸ ‘ਚ । ਇਸ ਸ਼ੋਅ ਨੂੰ ਤੁਸੀਂ 4 ਮਾਰਚ, ਦਿਨ ਵੀਰਵਾਰ ਨੂੰ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ ।

himanshi Image From Himanshi Khurana’s Instagram

ਇਸ ਤੋਂ ਇਲਾਵਾ ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ । ਦੱਸ ਦਈਏ ਕਿ ਪੀਟੀਸੀ ਸ਼ੋਅਕੇਸ ‘ਚ ਹਰ ਵਾਰ ਤੁਹਾਨੂੰ ਨਵੇਂ ਕਲਾਕਾਰ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । ਇਸ ਸ਼ੋਅ ‘ਚ ਕਲਾਕਾਰ ਆਪਣੇ ਕਰੀਅਰ ਅਤੇ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੇ ਹਨ ।

 

View this post on Instagram

 

A post shared by PTC Punjabi (@ptc.network)

0 Comments
0

You may also like