ਪੀਟੀਸੀ ਸ਼ੋਅਕੇਸ ‘ਚ ਮਿਲੋ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੂੰ

written by Shaminder | May 05, 2021

ਪੀਟੀਸੀ ਪੰਜਾਬੀ ‘ਤੇ ਹਰ ਵਾਰ ਤੁਹਾਨੂੰ ਨਵੇਂ ਸੈਲੀਬ੍ਰੇਟੀ ਦੇ ਨਾਲ ਮਿਲਾਇਆ ਜਾਂਦਾ ਹੈ । ਇਸ ਵਾਰ ਤੁਹਾਨੂੰ ਮਿਲਵਾਇਆ ਜਾਵੇਗਾ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਦੇ ਨਾਲ । ਸ਼੍ਰੀ ਬਰਾੜ ਪੀਟੀਸੀ ਸ਼ੋਅ ਕੇਸ ‘ਚ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ । ਇਸ ਦੇ ਨਾਲ ਹੀ ਆਪਣੇ ਨਾਂਅ ਤੋਂ ਵੀ ਉਹ ਪਰਦਾ ਚੁੱਕਣਗੇ । ਪੀਟੀਸੀ ਸ਼ੋਅਕੇਸ ਦਾ ਪ੍ਰਸਾਰਣ ਦਿਨ ਵੀਰਵਾਰ ਨੂੰ ਰਾਤ 9:30 ਵਜੇ ਕੀਤਾ ਜਾਵੇਗਾ । shree Brar ਹੋਰ ਪੜ੍ਹੋ : ਗਾਇਕ ਲਖਵਿੰਦਰ ਵਡਾਲੀ ਦਾ ਨਵਾਂ ਗੀਤ ‘ਨਜ਼ਾਰਾ’ ਰਿਲੀਜ਼  
shree brar ਤੁਸੀਂ ਵੀ ਆਪਣੇ ਪਸੰਦੀਦਾ ਕਲਾਕਾਰ ਨੂੰ ਮਿਲਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ ।ਸ਼੍ਰੀ ਬਰਾੜ ਇਸ  ਸ਼ੋਅ ‘ਚ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ । ਇਸ ਦੇ ਨਾਲ ਹੀ ਉਹ ਆਪਣੇ ਨਵੇਂ ਗੀਤ ‘ਬੂਹਾ’ ਬਾਰੇ ਵੀ ਗੱਲਬਾਤ ਕਰਨਗੇ । shree brar ਇਸ ਤੋਂ ਇਲਾਵਾ ਉਹ ਪਵਨਦੀਪ ਸਿੰਘ ਸ਼੍ਰੀ ਬਰਾੜ ਭਣਨ ਦੇ ਸਫਰ ਬਾਰੇ ਵੀ ਦੱਸਣਗੇ ।ਆਪਣੇ ਗੀਤਾਂ ਕਰਕੇ ਚਰਚਾ ‘ਚ ਰਹਿਣ ਵਾਲੇ ਸ਼੍ਰੀ ਬਰਾੜ ਦਾ ਨਵਾਂ ਗੀਤ ‘ਬੂਹਾ’ ਖੂਬ ਸੁਰਖੀਆਂ ਵਟੋਰ ਰਿਹਾ ਹੈ । ਇਸ ਗੀਤ ‘ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਖਾਸ ਦੋਸਤ ਮਨਕਿਰਤ ਔਲਖ ਅਤੇ ਈਸ਼ਾ ਗੁਪਤਾ ਵੀ ਦਿਖਾਈ ਦਿੱਤੇ ਸਨ । ਇਸ ਤੋਂ ਪਹਿਲਾਂ ਗੀਤ ‘ਕਿਸਾਨ ਐਂਥਮ’ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।  

0 Comments
0

You may also like