ਪੀਟੀਸੀ ਸ਼ੋਅਕੇਸ 'ਚ ਇਸ ਵਾਰ ਮਿਲੋ ਫ਼ਿਲਮ 'ਤੇਰੀ ਮੇਰੀ ਜੋੜੀ' ਦੀ ਸਟਾਰ ਕਾਸਟ ਨੂੰ

Written by  Shaminder   |  September 09th 2019 03:27 PM  |  Updated: September 09th 2019 03:27 PM

ਪੀਟੀਸੀ ਸ਼ੋਅਕੇਸ 'ਚ ਇਸ ਵਾਰ ਮਿਲੋ ਫ਼ਿਲਮ 'ਤੇਰੀ ਮੇਰੀ ਜੋੜੀ' ਦੀ ਸਟਾਰ ਕਾਸਟ ਨੂੰ

ਪੀਟੀਸੀ ਸ਼ੋਅਕੇਸ 'ਚ ਇਸ ਵਾਰ ਫ਼ਿਲਮ 'ਤੇਰੀ ਮੇਰੀ ਜੋੜੀ' ਦੀ ਸਟਾਰ ਕਾਸਟ ਫ਼ਿਲਮ ਬਾਰੇ ਗੱਲਬਾਤ ਕਰਨ ਲਈ ਪਹੁੰਚ ਰਹੀ ਹੈ । ਤੁਸੀਂ ਵੀ ਫ਼ਿਲਮ ਨਾਲ ਜੁੜੀਆਂ ਕੁਝ ਰੋਚਕ ਗੱਲਾਂ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਸਾਡਾ ਇਹ ਸ਼ੋਅ 10 ਸਤੰਬਰ ਦਿਨ ਮੰਗਲਵਾਰ ਰਾਤ ਨੂੰ 9:30 ਵਜੇ ।ਇਸ ਸ਼ੋਅ 'ਚ ਯੋਗਰਾਜ ਸਿੰਘ,ਮੋਨਿਕਾ ਸ਼ਰਮਾ ਅਤੇ ਡਾਇਰੈਕਟਰ ਅਦਿਤਿਆ ਸੂਦ ਫ਼ਿਲਮ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਨਗੇ ।ਇਸ ਫ਼ਿਲਮ 'ਚ ਕਈ ਵੱਡੇ ਸਟਾਰ ਆਪਣੀ ਅਦਾਕਾਰੀ ਵਿਖਾਉਂਦੇ ਨਜ਼ਰ ਆਉਣਗੇ ।

ਹੋਰ ਵੇਖੋ:ਪੀਟੀਸੀ ਸ਼ੋਅਕੇਸ ‘ਚ ਫੌਜੀ ਕਰਮ ਸਿੰਘ ਅਤੇ ਚੰਨ ਕੌਰ ‘ਸਾਕ’ ਫ਼ਿਲਮ ਬਾਰੇ ਕਰਨਗੇ ਗੱਲਬਾਤ

ਤੇਰੀ ਮੇਰੀ ਜੋੜੀ ਅਦਿੱਤਿਆ ਸੂਦ ਦੀ ਤੀਜੀ ਫ਼ਿਲਮ ਹੈ ਇਸ ਤੋਂ ਪਹਿਲਾਂ ਉਹ ‘ਮਰ ਜਾਵਾਂ ਗੁੜ ਖਾ ਕੇ’ ਅਤੇ ‘ਓਏ ਹੋਏ ਪਿਆਰ ਹੋ ਗਿਆ’ ਵਰਗੀਆਂ ਫ਼ਿਲਮਾਂ ਦੇ ਚੁੱਕੇ ਹਨ।ਦੱਸ ਦਈਏ ਤੇਰੀ ਮੇਰੀ ਜੋੜੀ ਜੋ ਕਿ ਇੱਕ ਮਲਟੀ ਸਟਾਰਰ ਫ਼ਿਲਮ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਕਈ ਵੱਡੇ-ਵੱਡੇ ਕਲਾਕਾਰ ਐਕਟਿੰਗ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 13 ਸਤੰਬਰ ਨੂੰ ਰਿਲੀਜ਼ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network