ਇਹ ਬੱਚਾ ਹੈ ਸਿੱਧੂ ਮੂਸੇਵਾਲਾ ਦਾ ਵੱਡਾ ਫੈਨ, ਸਿੱਧੂ ਮੂਸੇਵਾਲਾ ਵੀ ਬੱਚੇ ਨਾਲ ਲਡਾਉਂਦਾ ਸੀ ਲਾਡ, ਲੋਕ ਕਹਿ ਰਹੇ ਛੋਟਾ ਸਿੱਧੂ ਮੂਸੇਵਾਲਾ

written by Shaminder | June 06, 2022

ਸਿੱਧੂ ਮੂਸੇਵਾਲਾ  (Sidhu Moose Wala ) ਬੇਸ਼ੱਕ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਹੈ । ਪਰ ਉਸ ਦੇ ਫੈਨਸ ਦੇ ਵੀਡੀਓਜ ਲਗਾਤਾਰ ਵਾਇਰਲ ਹੋ ਰਹੇ ਹਨ । ਸਿੱਧੂ ਮੂਸੇਵਾਲਾ ਦੇ ਫੈਨਸ ਬੱਚੇ ਵੀ ਸਨ । ਪਰ ਇੱਕ ਅਜਿਹਾ ਬੱਚਾ ਵੀ ਹੈ ਜਿਸ ਨਾਲ ਸਿੱਧੂ ਮੂਸੇਵਾਲਾ ਖੁਦ ਵੀ ਬਹੁਤ ਲਾਡ ਲਡਾਉਂਦੇ ਸਨ ਅਤੇ ਉਸ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ ।

Sahibpreet with sidhu parents-min image From instagram

ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਕੀਤਾ ਸ਼ਬਦ ਗਾਇਨ,ਵੇਖੋ ਵੀਡੀਓ

ਜਿਸ ‘ਚ ਇਹ ਬੱਚਾ ਸਿੱਧੂ ਮੂਸੇਵਾਲਾ ਦਾ ਆਖਰੀ ਗੀਤ ਲਾਸਟ ਰਾਈਡ ‘ਤੇ ਐਕਟ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਸਾਹਿਬ ਪ੍ਰਤਾਪ ਵੱਲੋਂ ਇਸ ਬੱਚੇ ਦਾ ਨਾਮ ਸਾਹਿਬ ਪ੍ਰਤਾਪ ਸਿੱਧੂ ਹੈ । ਬੱਚੇ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਵੀਡੀਓਜ ਅਤੇ ਤਸਵੀਰਾਂ ਵੀ ਹਨ ।

sidhu Moose wala with sahib preet sidhu-min

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਦੁਖੀ ਗਾਇਕ ਵਿਸ਼ਾਲ ਡਡਲਾਨੀ ਨੇ ਸਿੱਧੂ ਦਾ ਗੀਤ ਗਾ ਕੇ ਦਿੱਤੀ ਸ਼ਰਧਾਂਜਲੀ, ਵੇਖੋ ਵੀਡੀਓ

ਜਿਸ ‘ਚ ਉਹ ਸਿੱਧੂ ਮੂਸੇਵਾਲਾ ਦੇ ਨਾਲ ਦਿਖਾਈ ਦੇ ਰਿਹਾ ਹੈ । ਇਸ ਬੱਚੇ ਦੇ ਵੀਡੀਓ ‘ਤੇ ਲੋਕਾਂ ਵੱਲੋਂ ਵੀ ਖੂਬ ਕਮੈਂਟਸ ਕੀਤੇ ਜਾ ਰਹੇ ਹਨ । ਕੋਈ ਇਸ ਨੂੰ ਛੋਟਾ ਸਿੱਧੂ ਦੱਸ ਰਿਹਾ ਹੈ ਅਤੇ ਕੋਈ ਭਵਿੱਖ ਦਾ ਸਿੱਧੂ ਦੱਸ ਰਹੇ ਹਨ । ਕੁਝ ਲੋਕ ਕਹਿ ਰਹੇ ਹਨ ਕਿ ਇਹ ਬੱਚਾ ਸਿੱਧੂ ਮੂਸੇਵਾਲਾ ਦਾ ਰਿਸ਼ਤੇਦਾਰ ਹੈ ਅਤੇ ਸਿੱਧੂ ਮੂਸੇਵਾਲਾ ਇਸ ਦਾ ਚਾਚਾ ਲੱਗਦਾ ਸੀ ।

sidhu Moose wala- image From instagram

ਕੁਝ ਲੋਕ ਤਾਂ ਇਹ ਸਲਾਹ ਦੇ ਰਹੇ ਹਨ ਕਿ ਇਸ ਬੱਚੇ ਨੂੰ ਸਿੱਧੂ ਮੂਸੇਵਾਲਾ ਵਾਂਗ ਗਾਇਕੀ ਦੇ ਖੇਤਰ ‘ਚ ਕੰਮ ਕਰਨਾ ਚਾਹੀਦਾ ਹੈ । ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ ‘ਤੇ ਨਹੀਂ ਰਿਹਾ ਹੈ, ਪਰ ਉਸ ਦੇ ਫੈਨਸ ਉਸ ਦੇ ਗੀਤਾਂ ਦੇ ਜਰੀਏ ਹਮੇਸ਼ਾ ਉਹ ਲੋਕਾਂ ਦੇ ਦਿਲਾਂ ‘ਚ ਜਿਉਂਦਾ ਰਹੇਗਾ ।

You may also like