'ਉੱਨੀ ਇੱਕੀ' ਫ਼ਿਲਮ ਦਾ ਪਹਿਲਾ ਗੀਤ 'ਮਿਹਰਬਾਨ' ਕੁਲਵਿੰਦਰ ਬਿੱਲਾ ਦੀ ਅਵਾਜ਼ 'ਚ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਜਗਜੀਤ ਸੰਧੂ ਅਤੇ ਸਾਵਣ ਰੂਪੋਵਾਲੀ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਉੱਨੀ ਇੱਕੀ' ਜਿਸ ਦਾ ਪਹਿਲਾ ਗੀਤ ਕੁਲਵਿੰਦਰ ਬਿੱਲਾ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਮਿਹਰਬਾਨ ਨਾਮ ਦਾ ਇਹ ਗੀਤ ਰੋਮਾਂਟਿਕ ਗਾਣਾ ਹੈ ਜਿਸ 'ਚ ਸਾਵਣ ਅਤੇ ਜਗਜੀਤ ਸੰਧੂ ਦੀ ਸ਼ਾਨਦਾਰ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗਾਣੇ ਦੇ ਬੋਲ ਅਵੀ ਦੇ ਹਨ ਅਤੇ ਸੰਗੀਤ ਦ ਬੌਸ ਨੇ ਤਿਆਰ ਕੀਤਾ ਹੈ। ਗਾਣੇ ਨੂੰ ਕੁਝ ਹੀ ਘੰਟਿਆਂ 'ਚ ਯੂ ਟਿਊਬ 'ਤੇ 9 ਲੱਖ ਤੋਂ ਵੱਧ ਵਾਰ ਸੁਣਿਆ ਜਾ ਚੁੱਕਿਆ ਹੈ ਅਤੇ 40 ਹਜ਼ਾਰ ਦੇ ਕਰੀਬ ਲਾਈਕਸ ਵੀ ਹਾਸਿਲ ਹੋ ਚੁੱਕੇ ਹਨ।
ਏਥੇ ਇਹ ਵੀ ਦੱਸ ਦਈਏ ਇਹ ਗੀਤ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਬਣਿਆ ਹੋਇਆ ਹੈ। ਲਿਵਤਾਰ ਸਿੰਘ ਅਤੇ ਕੇ.ਪੀ. ਗਿੱਲ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਉੱਨੀ ਇੱਕੀ' 11 ਅਕਤੂਬਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ 'ਚ ਪਹਿਲੀ ਵਾਰ ਅਦਾਕਾਰ ਜਗਜੀਤ ਸੰਧੂ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਹੋਰ ਵੇਖੋ : ਹਿੰਦੀ ਫ਼ਿਲਮਾਂ 'ਚ ਰੀਮੇਕ ਕੀਤੇ ਇਹਨਾਂ ਹਿੱਟ ਪੰਜਾਬੀ ਗੀਤਾਂ ਨੂੰ ਤੁਸੀਂ ਕਿੰਨ੍ਹੇ ਨੰਬਰ ਦਵੋਗੇ
ਫੈਮਿਲੀ ਕਾਮੇਡੀ ਡਰਾਮਾ ਇਸ ਫ਼ਿਲਮ 'ਚ ਜਗਜੀਤ ਸੰਧੂ ਤੇ ਸਾਵਣ ਰੂਪੋਵਾਲੀ ਤੋਂ ਇਲਾਵਾ ਲੱਕੀ ਧਾਲੀਵਾਲ, ਗੁਰਚੇਤ ਚਿੱਤਰਕਾਰ,ਕਰਮਜੀਤ ਅਨਮੋਲ,ਨਿਰਮਲ ਰਿਸ਼ੀ ਵਰਗੇ ਕਈ ਨਾਮੀ ਸਿਤਾਰੇ ਅਹਿਮ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਅਮਨ ਦੀਪ ਸਿੰਘ ਸੰਧੂ, ਕੇਪੀ ਗਿੱਲ, ਨਵਨੀਤ ਸਿੰਘ, ਆਭਾ ਕਥੂਰੀਆ ਕੋਹਲੀ ਤੇ ਵਿਪੁਲ ਕੈਂਬੋ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।