ਮੀਕਾ ਸਿੰਘ ਗਾਇਕੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਵੀ ਰੱਖਦੇ ਹਨ ਸ਼ੌਂਕ, ਆਪਣੇ ਫਾਰਮ ਹਾਊਸ ‘ਤੇ ਰੱਖੀਆਂ ਹਨ ਕਈ ਗਊਆਂ

written by Shaminder | October 18, 2022 12:23pm

ਮੀਕਾ ਸਿੰਘ (Mika Singh) ਗਾਇਕੀ ਦੇ ਨਾਲ ਨਾਲ ਘੋੜੇ ਪਾਲਣ ਦਾ ਸ਼ੌਂਕ ਰੱਖਦੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਫਾਰਮ ਹਾਊਸ ‘ਤੇ ਗਊਂਆਂ ਵੀ ਪਾਲੀਆਂ ਹੋਈਆਂ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੇ ਗਊਂ ਨੇ ਇੱਕ ਵੱਛੀ ਨੂੰ ਜਨਮ ਦਿੱਤਾ ਹੈ । ਜਿਸ ਦੇ ਨਾਲ ਮੀਕਾ ਸਿੰਘ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ।

'King' Mika Singh buys Private Island with 7 boats and 10 horses [Watch Video] Image Source: Instagram

ਹੋਰ ਪੜ੍ਹੋ : ਅਦਾਕਾਰ ਓਮਪੁਰੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ

ਮੀਕਾ ਸਿੰਘ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਕੀ ਇਹ ਛੋਟੀ ਜਿਹੀ ਬਹੁਤ ਪਿਆਰੀ ਨਹੀਂ ਹੈ। ਇਹ ਨਵ-ਜਨਮਿਆ ਬੱਚਾ ਮਹਿਜ਼ ਦੋ ਦਿਨ ਦਾ ਹੈ ਅਤੇ ਇਸ ਦਾ ਨਾਮ ਮਿਸ਼ਰੀ ਹੈ’।

Mika Singh bought private island image source: instagram

ਹੋਰ ਪੜ੍ਹੋ : ਦੋ ਮਹੀਨੇ ਬਾਅਦ ਦੁਲਹਨ ਬਣਨ ਵਾਲੀ ਸੀ ਅਦਾਕਾਰਾ ਵੈਸ਼ਾਲੀ ਠੱਕਰ, ਮੌਤ ਤੋਂ ਪਹਿਲਾਂ ਦੋਸਤਾਂ ਨੂੰ ਆਖੀ ਸੀ ਇਹ ਗੱਲ

ਮੀਕਾ ਸਿੰਘ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਮੀਕਾ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ ।

'King' Mika Singh buys Private Island with 7 boats and 10 horses [Watch Video]

ਇਸ ਤੋਂ ਹਾਲ ਹੀ ‘ਚ ਉਹ ਅਕਾਂਕਸ਼ਾ ਪੁਰੀ ਦੇ ਨਾਲ ਸ਼ੋਅ ਮੀਕਾ ਕਾ ਸਵੈਂਵਰ ‘ਚ ਨਜ਼ਰ ਆਏ ਸਨ । ਇਸ ਸ਼ੋਅ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ ।

 

View this post on Instagram

 

A post shared by Mika Singh (@mikasingh)

You may also like