13 ਦਸੰਬਰ ਨੂੰ ਰਿਲੀਜ਼ ਹੋਵੇਗਾ ਮੀਕਾ ਸਿੰਘ ਦਾ ਇਹ ਟਰੈਕ
ਮੀਕਾ ਸਿੰਘ ਦੀ ਗੁਡਮੀ ਗਾਇਕੀ ਦੇ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ ਤੇ ਹਾਲ ਹੀ 'ਚ ਰਿਲੀਜ਼ ਹੋਏ ਉਨ੍ਹਾਂ ਦੇ ਗੀਤ ਡੀ ਜੇ ਵਾਲਿਆ ਦਾ ਖੁਮਾਰ ਉੱਤਰਿਆ ਨਹੀਂ ਕਿ ਮੀਕਾ ਸਿੰਘ ਨੇ ਆਪਣੇ ਫੈਨਸ ਦੇ ਲਈ ਇਕ ਹੋਰ ਗੀਤ ਦਾ ਐਲਾਨ ਕਰ ਦਿੱਤਾ ਹੈ | ਜੀ ਹਾਂ 13 ਦਸੰਬਰ ਨੂੰ ਮੀਕਾ ਸਿੰਘ ਦਾ ਇਕ ਹੋਰ ਗੀਤ ਰਿਲੀਜ਼ ਹੋਣ ਵਾਲ਼ਾ ਹੈ | ਇਹ ਗੀਤ ਉਹ ਅਗਾ ਖਾਨ ਦੇ ਡਾਇਮੰਡ ਜੁਬਲੀ ਤੇ ਉਨ੍ਹਾਂ ਨੂੰ ਸਮਰਪਿਤ ਕਰਣਗੇ | ਇਸ ਕਰਕੇ ਗਾਣਾ ਤਾਂ ਸੂਫ਼ੀਆਨਾ ਹੀ ਹੋਏਗਾ | ਪਰ ਦੇਖਣਾ ਇਹ ਹੈ ਕਿ ਸੂਫ਼ੀਆਨਾ ਗੀਤ ਦੇ ਵਿਚ ਮੀਕਾ ਸਿੰਘ Mika Singh ਦੇ ਕਿਸ ਵੱਖਰੇ ਅੰਦਾਜ਼ ਦਾ ਜਲਵਾ ਵੇਖਣ ਨੂੰ ਮਿਲਦਾ ਹੈ !