ਫ਼ਿਲਮ ਐਮਰਜੈਂਸੀ ਤੋਂ ਮਿਲਿੰਦ ਸੋਮਨ ਦਾ ਫਰਸਟ ਲੁੱਕ ਆਇਆ ਸਾਹਮਣੇ, ਜਾਣੋ ਕਿਸ ਅਹਿਮ ਕਿਰਦਾਰ ਨੂੰ ਨਿਭਾਉਣਗੇ ਮਿਲਿੰਦ

written by Pushp Raj | August 26, 2022

Milind Soman's first look from 'Emergency': ਬਾਲੀਵੁੱਡ ਦੀ 'ਕੁਈਨ' ਕੰਗਨਾ ਰਣੌਤ ਨੇ ਆਉਣ ਵਾਲੀ ਫ਼ਿਲਮ 'ਐਮਰਜੈਂਸੀ' ਦਾ ਇੱਕ ਹੋਰ ਫਰਸਟ ਲੁੱਕ ਜਾਰੀ ਕੀਤਾ ਹੈ। ਫ਼ਿਲਮ'ਚ ਅਭਿਨੇਤਾ ਮਿਲਿੰਦ ਸੋਮਨ ਭਾਰਤੀ ਫੌਜ ਦੇ ਸਾਬਕਾ ਚੀਫ ਆਫ ਆਰਮੀ ਸਟਾਫ ਸੈਮ ਮਾਨੇਕਸ਼ਾ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਕੰਗਨਾ ਰਣੌਤ ਨੇ ਫ਼ਿਲਮ ਤੋਂ ਅਭਿਨੇਤਾ ਦਾ ਫਰਸਟ ਲੁੱਕ ਰਿਲੀਜ਼ ਕੀਤਾ ਹੈ। ਮਿਲਿੰਦ ਇਸ ਕਿਰਦਾਰ 'ਚ ਦਮਦਾਰ ਨਜ਼ਰ ਆ ਰਹੇ ਹਨ।

image source instagram

ਕੰਗਨਾ ਨੇ ਫ਼ਿਲਮ ਤੋਂ ਮਿਲਿੰਦ ਸੋਮਨ ਦੇ ਫਰਸਟ ਲੁੱਕ ਦੀ ਤਸਵੀਰ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਇਸ ਤੋਂ ਪਹਿਲਾਂ ਕੰਗਨਾ ਫ਼ਿਲਮ ਵਿੱਚ ਮਹੱਤਵਰਪੂਰਨ ਕਿਰਦਾਰ ਅਦਾ ਕਰਨ ਵਾਲੇ ਕਈ ਕਲਾਕਾਰਾਂ ਜਿਵੇਂ ਕਿ ਅਨੁਪਮ ਖੇਰ, ਮਹਿਮਾ ਚੌਧਰੀ ਤੇ ਸ਼੍ਰੇਅਸ ਤਲਪੜੇ ਦੇ ਕਿਰਦਾਰਾਂ ਦੀ ਝਲਕ ਵੀ ਸ਼ੇਅਰ ਕਰ ਚੁੱਕੀ ਹੈ।

ਕੰਗਨਾ ਨੇ ਫਿਲਮ ਤੋਂ ਮਿਲਿੰਦ ਦੀ ਪਹਿਲੀ ਝਲਕ ਕਰਦੇ ਹੋਏ ਲਿਖਿਆ, 'ਗਤੀਸ਼ੀਲ @milindrunning ਨੂੰ #SamManekshaw ਦੇ ਰੂਪ ਵਿੱਚ ਪੇਸ਼ ਕਰ ਰਹੀ ਹਾਂ, ਜਿਸ ਨੇ ਭਾਰਤ-ਪਾਕਿ ਯੁੱਧ ਦੌਰਾਨ ਭਾਰਤ ਦੀਆਂ ਸਰਹੱਦਾਂ ਨੂੰ ਬਚਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ ਅਤੇ ਜਿਸ ਦੀ ਸੇਵਾ ਅਤੇ ਅਖੰਡਤਾ; ਐਮਰਜੈਂਸੀ ਵਿੱਚ ਇੱਕ ਇਮਾਨਦਾਰ ਵਿਅਕਤੀ, ਇੱਕ ਯੁੱਧ ਨਾਇਕ ਅਤੇ ਇੱਕ ਦੂਰਦਰਸ਼ੀ ਨੇਤਾ ਵਜੋਂ ਰਹੀ।'

image source instagram

ਦੱਸ ਦੇਈਏ ਕਿ ਕੰਗਨਾ ਖ਼ੁਦ ਇਸ ਫ਼ਿਲਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਤੋਂ ਪਹਿਲਾਂ ਅਦਾਕਾਰ ਅਨੁਪਮ ਖੇਰ 'ਜੈਪ੍ਰਕਾਸ਼ ਨਾਰਾਇਣ', ਸ਼੍ਰੇਅਸ ਤਲਪੜੇ ਦੀ 'ਅਟਲ ਬਿਹਾਰੀ ਬਾਜਪਾਈ' ਅਤੇ ਮਹਿਮਾ ਚੌਧਰੀ ਦੀ ਪਹਿਲੀ ਝਲਕ ਸ਼ੇਅਰ ਕੀਤੀ ਜਾ ਚੁੱਕੀ ਹੈ। ਫ਼ਿਲਮ'ਚ ਮਹਿਮਾ ਪੁਪੁਲ ਜੈਕਰ ਦੇ ਕਿਰਦਾਰ 'ਚ ਨਜ਼ਰ ਆਵੇਗੀ।

ਮਿਲਿੰਦ ਸੋਮਨ ਦਾ ਪਹਿਲਾ ਲੁੱਕ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਫੈਨਜ਼ ਉਸ ਦੇ ਇਸ ਲੁੱਕ ਤੋਂ ਬਹੁਤ ਪ੍ਰਭਾਵਿਤ ਹੋ ਰਹੇ ਹਨ ਅਤੇ ਮਾਨੇਕਸ਼ਾ ਅਤੇ ਉਸ ਦੇ ਲੁੱਕ ਵਿੱਚ ਫਰਕ ਕਰਨ ਵਿੱਚ ਅਸਮਰੱਥ ਹਨ।

image source instagram

ਹੋਰ ਪੜ੍ਹੋ: ਭੂਲ ਭੁਲਾਈਆ 2 ਤੋਂ ਬਾਅਦ ਇਸ ਫ਼ਿਲਮ 'ਚ ਮੁੜ ਨਜ਼ਰ ਆਵੇਗੀ ਕਾਰਤਿਕ ਤੇ ਕਿਆਰਾ ਦੀ ਜੋੜੀ, ਪੜ੍ਹੋ ਪੂਰੀ ਖ਼ਬਰ

ਕੰਗਨਾ ਦੀ ਇਸ ਪੋਸਟ 'ਤੇ ਫੈਨਜ਼ ਪਿਆਰ ਲੁਟਾ ਰਹੇ ਹਨ।ਇੱਕ ਯੂਜ਼ਰ ਨੇ ਲਿਖਿਆ, 'ਫ਼ਿਲਮ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ।' ਇਕ ਹੋਰ ਯੂਜ਼ਰ ਨੇ ਲਿਖਿਆ, 'ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਮਿਲਿੰਦ ਸੋਮਨ ਹਨ।' ਇੱਕ ਯੂਜ਼ਰ ਨੇ ਲਿਖਿਆ, ਕੀ ਮਿਲਿੰਦ ਅਤੇ ਮਾਨੇਕਸ਼ਾ ਇੱਕ ਹੀ ਮਿੱਟੀ ਦੇ ਬਣੇ ਸਨ? ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫੈਨਜ਼ ਅਟਲ ਬਿਹਾਰੀ ਵਾਜਪਾਈ ਦੇ ਰੂਪ ਵਿੱਚ ਅਭਿਨੇਤਾ ਸ਼੍ਰੇਅਸ ਤਲਪੜੇ ਦੇ ਲੁੱਕ ਤੋਂ ਨਾਖੁਸ਼ ਸਨ। ਇਸ ਦੇ ਨਾਲ ਹੀ ਅਨੁਪਮ ਖੇਰ ਅਤੇ ਕੰਗਨਾ ਦੇ ਲੁੱਕ ਦੀ ਤਾਰੀਫ ਹੋਈ ਹੈ।

 

You may also like