ਵਿਆਹ ਦੇ ਮੌਕੇ ਉੱਤੇ ਮਿਲਿੰਦ ਗਾਬਾ ਤੇ ਪ੍ਰਿਆ ਬੈਨੀਵਾਲ ਦਾ ਗੀਤ ‘Shaadi Karke Le Jayega Mujhe’ ਹੋਇਆ ਰਿਲੀਜ਼

Written by  Lajwinder kaur   |  April 16th 2022 09:00 PM  |  Updated: April 16th 2022 09:00 PM

ਵਿਆਹ ਦੇ ਮੌਕੇ ਉੱਤੇ ਮਿਲਿੰਦ ਗਾਬਾ ਤੇ ਪ੍ਰਿਆ ਬੈਨੀਵਾਲ ਦਾ ਗੀਤ ‘Shaadi Karke Le Jayega Mujhe’ ਹੋਇਆ ਰਿਲੀਜ਼

ਮਿਲਿੰਦ ਗਾਬਾ ਜੋ ਕਿ ਅੱਜ ਆਪਣੀ ਪ੍ਰੇਮਿਕਾ ਪ੍ਰਿਆ ਬੇੈਨੀਵਾਲ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਅਜਿਹੇ ‘ਚ ਮਿਲਿੰਦ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੇ ਵਿਆਹ ਦੇ ਖ਼ਾਸ ਮੌਕੇ ਉੱਤੇ ਨਵਾਂ ਗੀਤ ਰਿਲੀਜ਼ ਕਰ ਦਿੱਤਾ ਹੈ। ਉਹ ‘Shaadi Karke Le Jayega Mujhe’ ਟਾਈਟਲ ਹੇਠ ਇਹ ਗੀਤ ਲੈ ਕੇ ਆਏ ਨੇ। ਇਹ ਗੀਤ ਇਸ ਲਈ ਖ਼ਾਸ ਹੈ ਕਿਉਂਕਿ ਇਸ ਮਿਊਜ਼ਿਕ ਵੀਡੀਓ ਚ ਮਿਲਿੰਦ ਗਾਬਾ ਤੇ ਉਨ੍ਹਾਂ ਦੀ ਹੋਣ ਵਾਲੀ ਪਤਨੀ ਪ੍ਰਿਆ ਬੈਨੀਵਾਲ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਰਣਬੀਰ ਕਪੂਰ ਦੀ ਪਹਿਲੀ ਦੁਲਹਨ ਦੀਆਂ ਤਸਵੀਰਾਂ ਵਾਇਰਲ, ਆਲੀਆ ਨਹੀਂ ਸਗੋਂ ਇਹ ਮੁਟਿਆਰ ਸੀ ਰਣਬੀਰ ਦੀ ਦੁਲਹਨ

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਮਿਲਿੰਦ ਗਾਬਾ ਤੇ Asli Gold ਨੇ ਮਿਲਕੇ ਲਿਖੇ ਨੇ । ਬਾਕੀ ਗਾਇਕੀ ਤੇ ਮਿਊਜ਼ਿਕ ਤੱਕ ਦਾ ਕੰਮ ਮਿਲਿੰਦ ਨੇ ਖੁਦ ਹੀ ਕੀਤਾ ਹੈ। ਵੀਡੀਓ ਚ ਖ਼ੂਬਸੂਰਤ ਵਾਦੀਆਂ ਦੇਖਣ ਨੂੰ ਮਿਲ ਰਹੀਆਂ ਹਨ। ਟੀ-ਸੀਰੀਜ਼ ਦੇ ਲੇਬਲ ਹੇਠ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

millind pria wedding

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਪੁੱਤਰ ਨੂੰ ਸਿਖਾਇਆ ‘ਅੱਕੜ ਬੱਕੜ’, ਹੁਨਰ ਦੇ ਕਿਊਟ ਅੰਦਾਜ਼ ਨੇ ਜਿੱਤਿਆ ਹਰ ਇੱਕ ਦਾ ਦਿਲ

ਜੇ ਗੱਲ ਕਰੀਏ ਮਿਲਿੰਦ ਗਾਬਾ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸ਼ਾਨਦਾਰ ਗੀਤ ਦੇ ਚੁੱਕੇ ਨੇ ਜਿਵੇਂ ਨਜ਼ਰ ਯਾਰ ਮੋੜ ਦੋ, ਲੱਗ ਜਾਏਗੀ, ਮੈਂ ਤੇਰੀ ਹੋ ਗਈ, ਜ਼ਰਾ ਪਾਸ ਆਓ, ਕਲੇਸ਼, ਸੋਹਣਾ 2 ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕਈ ਬਾਲੀਵੁੱਡ ਫ਼ਿਲਮਾਂ ‘ਚ ਵੀ ਆਪਣੇ ਰੈਪ ਦਾ ਤੜਕਾ ਲਗਾ ਚੁੱਕੇ ਹਨ।

 

View this post on Instagram

 

A post shared by MusicMG? (@millindgaba)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network