ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕੀਤਾ ਗਿਆ ਸੁਖਪ੍ਰੀਤ ਕੌਰ ਦੀ ਆਵਾਜ਼ ‘ਚ ਗੀਤ ‘ਮਿੰਨਤਾਂ’

Written by  Shaminder   |  May 01st 2020 04:28 PM  |  Updated: May 01st 2020 04:28 PM

ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕੀਤਾ ਗਿਆ ਸੁਖਪ੍ਰੀਤ ਕੌਰ ਦੀ ਆਵਾਜ਼ ‘ਚ ਗੀਤ ‘ਮਿੰਨਤਾਂ’

ਪੀਟੀਸੀ ਰਿਕਾਰਡਜ਼ ਵੱਲੋਂ ਆਏ ਦਿਨ ਨਵੇਂ ਨਵੇਂ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ । ਇਸ ਲਾਕਡਾਊਨ ਦੌਰਾਨ ਵੀ ਦਰਸ਼ਕਾਂ ਦੇ ਭਰਪੂਰ ਮਨੋਰੰਜਨ ਦੇ ਵਾਅਦੇ ਦੇ ਖਰਾ ਉਤਰਦਿਆਂ ਪੀਟੀਸੀ ਵੱਲੋਂ ਲਗਾਤਾਰ ਨਵੇਂ ਪ੍ਰੋਗਰਾਮ ਵਿਖਾਏ ਜਾ ਰਹੇ ਨੇ । ਇਸੇ ਲੜੀ ਨੂੰ ਅੱਗੇ ਤੋਰਦਿਆਂ ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਸਟੂਡੀਓ ਪੇਸ਼ ਕਰਦੇ ਹਨ ਸੁਖਪ੍ਰੀਤ ਕੌਰ ਦੀ ਖੂਬਸੂਰਤ ਆਵਾਜ਼ ‘ਚ ਗੀਤ ‘ਮਿੰਨਤਾਂ’ ।ਇਸ ਗੀਤ ‘ਚ ਇੱਕ ਕੁੜੀ ਨੇ ਆਪਣੇ ਮਹਿਬੂਬ ਦੀ ਗੱਲ ਕੀਤੀ ਹੈ ਜੋ ਕਿ ਅਕਸਰ ਉਸ ਦੇ ਸੁਫ਼ਨੇ ‘ਚ ਆਉਂਦਾ ਹੈ ।

ਜਿਸ ਕਾਰਨ ਕੁੜੀ ਦਾ ਮਨ ਪੜ੍ਹਾਈ ‘ਚ ਨਹੀਂ ਲੱਗਦਾ । ਜਿਸ ਕਰਕੇ ਉਹ ਉਸ ਦੀਆਂ ਮਿੰਨਤਾਂ ਕਰਦੀ ਹੈ ਕਿ ਉਹ ਉਸ ਦੇ ਸੁਫ਼ਨਿਆਂ ‘ਚ ਆਵੇ । ਇਸ ਖੂਬਸੂਰਤ ਗੀਤ ਨੂੰ ਜਿੰਨੀ ਖ਼ੂਬਸੂਰਤੀ ਦੇ ਨਾਲ ਸੁਖਪ੍ਰੀਤ ਕੌਰ ਨੇ ਗਾਇਆ ਹੈ । ਇਸ ਦੇ ਨਾਲ ਹੀ ਖੂਬਸੂਰਤ ਬੋਲ ਨਿਕਲੇ ਨੇ ਹਰਨੂਰ ਰੰਧਾਵਾ ਦੀ ਕਲਮ ਚੋਂ ਆਪਣੇ ਮਿਊਜ਼ਿਕ ਦੇ ਨਾਲ ਇਸ ਗੀਤ ਨੂੰ ਸੁਰਿੰਦਰ ਬੱਚਨ ਹੋਰਾਂ ਨੇ ਸ਼ਿੰਗਾਰਿਆ ਹੈ ।

Minnatan Minnatan

ਵੀਡੀਓ ਤਿਆਰ ਕੀਤਾ ਹੈ ਸੰਦੀਪ ਬੇਦੀ ਹੋਰਾਂ ਨੇ ਅਤੇ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਜਾਰੀ ਕੀਤਾ ਗਿਆ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ਅਤੇ ਪੀਟੀਸੀ ਪੰਜਾਬੀ ‘ਤੇ ਵੀ ਵੇਖ ਸਕਦੇ ਹੋ । ਇਸ ਦੇ ਨਾਲ ਹੀ ਪੀਟੀਸੀ ਪਲੇਅ ਐਪ ‘ਤੇ ਵੀ ਇਸ ਗੀਤ ਦਾ ਅਨੰਦ ਮਾਣ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network