ਮੀਰਾ ਰਾਜਪੂਤ ਨੇ ਸ਼ੇਅਰ ਕੀਤੀ 'ਨੋ ਫਿਲਟਰ ਸੈਲਫੀ' ਤਾਂ ਸ਼ਾਹਿਦ ਕਪੂਰ ਨੇ ਪਤਨੀ ਦੀ ਪੋਸਟ ਕੀਤਾ ਮਜ਼ੇਦਾਰ ਕਮੈਂਟ, ਪੜ੍ਹੋ ਪੂਰੀ ਖ਼ਬਰ

written by Pushp Raj | July 11, 2022

Mira Rajput shares 'No Filter Selfie': ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਭਾਵੇ ਅਭਿਨੇਤਰੀ ਨਹੀਂ ਹੈ ਪਰ ਉਹ ਕਿਸੇ ਅਭਿਨੇਤਰੀ ਨਾਲੋਂ ਵੀ ਘੱਟ ਨਹੀਂ ਹੈ। ਸੋਸ਼ਲ ਮੀਡੀਆ 'ਤੇ ਮੀਰਾ ਦੇ ਲੱਖਾਂ ਫਾਲੋਅਰਸ ਹਨ। ਹਾਲ ਹੀ ਵਿੱਚ ਮੀਰਾ ਰਾਜਪੂਤ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਜੋ ਬਹੁਤ ਹੀ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਤੇ ਮੀਰਾ ਦੇ ਪਤੀ ਅਦਾਕਾਰ ਸ਼ਾਹਿਦ ਕਪੂਰ ਬੇਹੱਦ ਮਜ਼ੇਦਾਰ ਕਮੈਂਟ ਕੀਤਾ ਹੈ।

Image Source: instagram

ਦੱਸ ਦਈਏ ਕਿ ਮੀਰਾ ਰਾਜਪੂਤ ਅਤੇ ਸ਼ਾਹਿਦ ਕਪੂਰ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀਆਂ ਚੋਂ ਇੱਕ ਹਨ। ਦੋਵੇਂ ਅਕਸਰ ਆਪਣੀਆਂ ਖੂਬਸੂਰਤ ਅਤੇ ਕਿਊਟ ਪੋਸਟਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ ਅਤੇ ਮਜ਼ਾਕੀਆ ਟਿੱਪਣੀਆਂ ਕਰਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ।

ਹਾਲ ਹੀ ਵਿੱਚ ਮੀਰਾ ਨੇ ਸ਼ਾਹਿਦ ਦੀ ਇੱਕ ਤਸਵੀਰ ਸ਼ੇਅਰ ਕਰਕੇ ਇੱਕ ਕਿਊਟ ਕੈਪਸ਼ਨ ਦਿੱਤਾ ਸੀ। ਇਸ ਮਗਰੋਂ ਮੁੜ ਇੱਕ ਵਾਰ ਮੀਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਮੀਰਾ ਦੀ 'ਨੋ ਫਿਲਟਰ ਸੈਲਫੀ' ਹੈ ਤੇ ਇਸ ਉੱਤੇ ਪਤੀ ਸ਼ਾਹਿਦ ਨੇ ਬੇਹੱਦ ਮਜ਼ਾਕਿਆ ਕੀਤਾ ਹੈ।

ਮੀਰਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, "#nofilter makeup by me 💄switched up products after years and I’m loving them! Let me know what you guys think ❤️"

Image Source: instagram

ਇਸ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਪੋਸਟ ਉੱਤੇ ਬਾਲੀਵੁੱਡ ਸੈਲੇਬਸ ਤੇ ਫੈਨਜ਼ ਨੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕੀਰਿਆ ਦਿੱਤੀ ਹੈ। ਜਿਥੇ ਇੱਕ ਪਾਸੇ ਕਈ ਫੈਨਜ਼ ਮੀਰਾ ਦੇ ਨੋ ਮੇਕਅਪ ਲੁੱਕ ਨੂੰ ਬਹੁਤ ਪਸੰਦ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਮੀਰਾ ਦੇ ਪਤੀ ਅਦਾਕਾਰ ਸ਼ਾਹਿਦ ਕਪੂਰ ਨੇ ਵੀ ਮਜ਼ਾਕਿਆ ਅੰਦਾਜ਼ ਵਿੱਚ ਪਤਨੀ ਦੀ ਇਸ ਪੋਸਟ ਉੱਤੇ ਕਮੈਂਟ ਲਿਖਿਆ ਹੈ। ਸ਼ਾਹਿਦ ਨੇ ਕਮੈਂਟ ਵਿੱਚ ਲਿਖਿਆ, " She so happy she didn’t even wait to leave the bathroom. 😂"

ਦੱਸ ਦੇਈਏ ਕਿ ਸ਼ਾਹਿਦ ਦੇ ਇਸ ਫਨੀ ਕਮੈਂਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਨੇ ਮੀਰਾ ਦੇ ਮੇਕਅੱਪ ਦੀ ਵੀ ਖੂਬ ਤਾਰੀਫ ਕੀਤੀ ਹੈ। ਇਸ ਤੋਂ ਪਹਿਲਾਂ ਹਾਲ ਹੀ 'ਚ ਮੀਰਾ ਨੇ ਇੱਕ ਫਨੀ ਤਸਵੀਰ ਸ਼ੇਅਰ ਕੀਤੀ ਸੀ।

ਮੀਰਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ਾਹਿਦ ਦੀ ਇੱਕ ਮਜ਼ਾਕੀਆ ਤਸਵੀਰ ਸ਼ੇਅਰ ਕਰਕੇ ਮਜ਼ਾਕੀਆ ਕੈਪਸ਼ਨ ਵੀ ਦਿੱਤਾ। ਮੀਰਾ ਨੇ ਕੈਪਸ਼ਨ 'ਚ ਲਿਖਿਆ- 'ਇੱਕ ਕੁੜੀ ਜੋ ਆਪਣੀ ਜੁੱਤੀ ਨੂੰ ਪਿਆਰ ਕਰਦੀ ਹੈ।' ਸ਼ੇਅਰ ਕੀਤੀ ਤਸਵੀਰ 'ਚ ਸ਼ਾਹਿਦ ਨੇ ਚਿੱਟੇ ਰੰਗ ਦੇ ਟਰਾਊਜ਼ਰ ਅਤੇ ਸਫੇਦ ਟੀ-ਸ਼ਰਟ ਅਤੇ ਮੈਚਿੰਗ ਕੈਪ ਵਿੱਚ ਨਜ਼ਰ ਆਏ।

Image Source: instagram

ਹੋਰ ਪੜ੍ਹੋ: Mika Di Vohti: ਇਹ ਪੰਜਾਬੀ ਮੁਟਿਆਰ ਬਣੇਗੀ ਮੀਕਾ ਸਿੰਘ ਦੀ ਵਹੁਟੀ ? ਜਾਣੋ ਕਿੰਝ ਜਿੱਤਿਆ ਗਾਇਕ ਦਾ ਦਿਲ

ਦੱਸਣਯੋਗ ਹੈ ਕਿ ਸ਼ਾਹਿਦ ਅਤੇ ਮੀਰਾ ਨੇ ਹਾਲ ਹੀ 'ਚ ਸਵਿਟਜ਼ਰਲੈਂਡ ਫੈਮਿਲੀ ਟ੍ਰਿਪ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਦੂਜੇ ਪਾਸੇ ਜੇਕਰ ਸ਼ਾਹਿਦ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਅਮੇਜ਼ਨ ਪ੍ਰਾਈਮ ਓਰੀਜਨਲ 'ਫੇਕ' 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਉਹ ਅਲੀ ਅੱਬਾਸ ਜ਼ਫਰ ਨਾਲ ਆਪਣੀ ਅਨਟਾਈਟਲ ਐਕਸ਼ਨ ਫਿਲਮ ਦੀ ਸ਼ੂਟਿੰਗ ਦੀ ਤਿਆਰੀ ਕਰ ਰਹੇ ਹਨ।

 

View this post on Instagram

 

A post shared by Mira Rajput Kapoor (@mira.kapoor)

You may also like