ਦਰਸ਼ਕਾਂ ਦਾ ਇੰਤਜ਼ਾਰ ਹੋਇਆ ਖ਼ਤਮ, ਜਲਦ ਹੀ ਰਿਲੀਜ਼ ਹੋਵੇਗਾ Mirzapur Season 3

written by Pushp Raj | May 03, 2022

ਪਿਛਲੇ ਦੋ ਸੀਜ਼ਨਾਂ ਤੋਂ ਦਰਸ਼ਕਾਂ ਦੇ ਸ਼ਾਨਦਾਰ ਹੁੰਗਾਰੇ ਤੋਂ ਬਾਅਦ, ਨਿਰਮਾਤਾ ਹੁਣ 'ਮਿਰਜ਼ਾਪੁਰ 3' ਦੀ ਰਿਲੀਜ਼ ਲਈ ਤਿਆਰੀ ਕਰ ਰਹੇ ਹਨ। ਜਾਣਕਾਰੀ ਮੁਤਾਬਕ ਇਸ ਸੀਰੀਜ਼ ਦਾ ਤੀਜਾ ਸੀਜ਼ਨ ਇਸ ਸਾਲ ਰਿਲੀਜ਼ ਹੋਣ ਜਾ ਰਿਹਾ ਹੈ।ਅਮੇਜ਼ਨ ਪ੍ਰਾਈਮ ਦੀ ਵੈੱਬ ਸੀਰੀਜ਼ ਮਿਰਜ਼ਾਪੁਰ ਦੇ ਤੀਜੇ ਸੀਜ਼ਨ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


ਮਿਰਜ਼ਾਪੁਰ ਸੀਰੀਜ਼ 'ਚ ਕਾਲੇ ਭਈਆ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰਸਿਕਾ ਦੁੱਗਲ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ 'ਤੇ ਇਕ ਅਪਡੇਟ ਜਾਰੀ ਕੀਤੀ ਹੈ। ਅਦਾਕਾਰਾ ਨੇ ਤੀਜੇ ਸੀਜ਼ਨ ਦੀ ਸਟਾਰ ਕਾਸਟ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਮਿਰਜ਼ਾਪੁਰ 3 ਜਲਦੀ ਹੀ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਆਉਣ ਵਾਲਾ ਹੈ।

ਇਸ ਵੀਡੀਓ 'ਚ ਕਾਲੀਨ ਭਈਆ, ਗੁੱਡੂ ਪੰਡਿਤ, ਮੁੰਨਾ ਭਈਆ ਅਤੇ ਬੀਨਾ ਤ੍ਰਿਪਾਠੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਤੀਜੇ ਸੀਜ਼ਨ ਦੀ ਕਹਾਣੀ ਨੂੰ ਹੋਰ ਦਿਲਚਸਪ ਬਣਾਉਣ ਲਈ ਨਿਰਮਾਤਾਵਾਂ ਨੇ ਕੁਝ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਪੂਰੀ ਸਟਾਰ ਕਾਸਟ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

'ਮਿਰਜ਼ਾਪੁਰ 3' ਦੀ ਸਟਾਰਕਾਸਟ ਦਾ ਵੀਡੀਓ ਸ਼ੇਅਰ ਕਰਦੇ ਹੋਏ ਰਸਿਕਾ ਦੁੱਗਲ ਨੇ ਲਿਖਿਆ- 'ਮਿਰਜ਼ਾਪੁਰ ਸੀਜ਼ਨ 3 ਆਵੇਗਾ... ਹੁਣ ਸਿਰਫ ਅਮੇਜ਼ਨ ਪ੍ਰਾਈਮ ਵੀਡੀਓ ਹੀ ਦੱਸ ਸਕਦਾ ਹੈ ਕਿ ਇਹ ਕਦੋਂ ਆਵੇਗਾ। ਹੁਣ ਹਰ ਚੰਗੀ ਚੀਜ਼ ਦਾ ਇੰਤਜ਼ਾਰ ਕਰਨਾ ਹੀ ਪਵੇਗਾ ਸੋ ... ਤਿਆਰ ਰਹੋ!'

ਹੋਰ ਪੜ੍ਹੋ : ਵਿੱਕੀ ਕੌਸ਼ਲ ਨੇ ਦੱਸਿਆ ਕੈਟਰੀਨਾ ਨਾਲ ਵਿਆਹ ਤੋਂ ਬਾਅਦ ਜ਼ਿੰਦਗੀ 'ਚ ਕਿੰਝ ਆਇਆ ਬਦਲਾਅ

ਮਿਰਜ਼ਾਪੁਰ ਦੇ ਦੂਜੇ ਸੀਜ਼ਨ ਵਿੱਚ ਸਭ ਕੁਝ ਬਰਬਾਦ ਹੋ ਜਾਂਦਾ ਹੈ। ਗੁੱਡੂ ਪੰਡਤ ਨੇ ਕਾਲੀਨ ਭਈਆ ਅਤੇ ਉਸ ਦੇ ਵਾਰਿਸ ਮੁੰਨਾ ਭਈਆ ਦੀ ਛਾਤੀ ਨੂੰ ਗੋਲੀਆਂ ਨਾਲ ਵਿੰਨ੍ਹਿਆ। ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਵਿਧਵਾ ਹੋ ਜਾਂਦੀ ਹੈ ਅਤੇ ਗੁੱਡੂ ਭਈਆ ਮਿਰਜ਼ਾਪੁਰ ਦੇ ਰਾਜੇ ਦੀ ਗੱਦੀ 'ਤੇ ਬੈਠਦਾ ਹੈ। ਮੰਨਿਆ ਜਾ ਰਿਹਾ ਹੈ ਕਿ ਤੀਜੇ ਸੀਜ਼ਨ 'ਚ ਨਵੀਂ ਕਹਾਣੀ ਹੋਵੇਗੀ ਪਰ ਦੁਸ਼ਮਣੀ ਪੁਰਾਣੀ ਹੋਵੇਗੀ।

 

View this post on Instagram

 

A post shared by Rasika (@rasikadugal)

You may also like