ਜਾਣੋ ਕਿਹੜੇ ਜਵਾਬ ਦੀ ਬਦੌਲਤ ਜਿੱਤ ਲਿਆ ਵੇਨੇਸਾ ਨੇ ਮਿਸ ਵਰਲਡ 2018 ਦਾ ਖਿਤਾਬ

Written by  Lajwinder kaur   |  December 09th 2018 04:44 PM  |  Updated: December 09th 2018 04:44 PM

ਜਾਣੋ ਕਿਹੜੇ ਜਵਾਬ ਦੀ ਬਦੌਲਤ ਜਿੱਤ ਲਿਆ ਵੇਨੇਸਾ ਨੇ ਮਿਸ ਵਰਲਡ 2018 ਦਾ ਖਿਤਾਬ

ਮਿਸ ਵਰਲਡ ਇੱਕ ਅਜਿਹਾ ਖਿਤਾਬ ਹੈ ਜਿਸ ਨੂੰ ਪਾਉਣਾ ਹਰ ਮੁਟਿਆਰ ਦਾ ਸੁਪਨਾ ਹੁੰਦਾ ਹੈ। ਦੱਸ ਦਈਏ ਇਸ ਵਾਰ ਵੀ ਮਿਸ ਵਰਲਡ 2018 ਦਾ ਆਗਾਜ਼ ਚੀਨ ‘ਚ ਹੀ ਹੋਇਆ ਸੀ। ਮੈਕਸੀਕੋ ਦੀ ਵੇਨੇਸਾ ਪਾਨਸ ਡੀ ਲਿਓਨ ਨੇ ਚੀਨ ਦੇ ਸਾਨਯਾ ਸ਼ਹਿਰ ਵਿੱਚ ਆਯੋਜਿਤ ਮੁਕਾਬਲੇ ਵਿੱਚ 118  ਹੋਰ ਕੁੜੀਆਂ ਨੂੰ ਪਛਾੜ ਕੇ ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤਿਆ। ਇਹ ਮੁਕਾਬਲਾ ਮੈਕਸੀਕੋ ਲਈ ਬੇਹੱਦ ਖਾਸ ਸੀ ਕਿਉਂਕਿ ਵੇਨੇਸਾ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਮੈਕਸੀਕੋ ਗਰਲ ਹਨ।Miss Mexico Vanessa Ponce De Leon Crowned Miss World 2018ਮਿਸ ਵਰਲਡ ਲਈ ਜੱਜਾਂ ਨੇ ਵੇਨੇਸਾ ਕੋਲੋ ਸਵਾਲ ਪੁੱਛਿਆ ਕਿ ਉਹ ਦੂਸਰਿਆਂ ਦੀ ਮਦਦ ਕਰਨ ਲਈ ਤੁਸੀਂ ਮਿਸ ਵਰਲਡ ਦੇ ਖਿਤਾਬ ਦਾ ਇਸਤੇਮਾਲ ਕਿਸ ਤਰ੍ਹਾਂ ਕਰੋਗੇ ਤੇ ਇਸ ਦੇ ਜਵਾਬ 'ਚ ਵੇਨੇਸਾ ਪਾਨਸ ਨੇ ਕਿਹਾ,''ਮੈਂ ਪਿੱਛੇਲ 3 ਸਾਲਾਂ ਤੋਂ ਜਿਸ ਤਰ੍ਹਾਂ ਕਰ ਰਹੀ ਹਾਂ, ਠੀਕ ਉਸੇ ਤਰ੍ਹਾਂ ਆਪਣੀ ਪੋਜੀਸ਼ਨ ਦਾ ਇਸਤੇਮਾਲ ਦੂਸਰਿਆਂ ਦੀ ਮਦਦ ਲਈ ਕਰਦੀ ਰਹਾਂਗੀ।''

https://www.instagram.com/p/BbppXYdjkHq/

ਹੋਰ ਪੜ੍ਹੋ: ‘ਪੀਟੀਸੀ ਮਿਊਜ਼ਿਕ ਅਵਾਰਡ 2018 ‘ ਲਈ ਇਸ ਵਾਰ ਮੁਕਾਬਲਾ ਹੈ ਸਖਤ

ਵੇਨੇਸਾ ਦੇ ਇਸ ਜਵਾਬ ਨੇ ਜੱਜਾਂ ਦਾ ਦਿਲ ਜਿੱਤ ਲਿਆ। 2017 ਦੀ ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਉਨ੍ਹਾਂ ਨੂੰ ਤਾਜ ਪਹਿਨਾਇਆ। ਪਿੱਛਲੇ ਸਾਲ ਮਾਨੁਸ਼ੀ ਛਿੱਲਰ ਨੇ ਇਹ ਖਿਤਾਬ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਸੀ। ਇਸ ਵਾਰ ਭਾਰਤ ਵੱਲੋਂ ਅਨੁਕ੍ਰਿਤੀ ਵਾਸ ਨੇ ਇਸ ਮੁਕਾਬਲੇਬਾਜ਼ੀ 'ਚ ਹਿੱਸਾ ਲਿਆ ਸੀ ਪਰ ਉਹ ਟਾਪ 30 ਤੱਕ ਹੀ ਪੁੱਜੇ ਸਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network