ਮਿਸ ਪੂਜਾ ਤੇ ਮਿਲਿੰਦ ਗਾਬਾ ਦਾ ਨਵਾਂ ਗਾਣਾ ‘ਸੋਹਣਿਆਂ-2’ ਰਿਲੀਜ਼

Written by  Rupinder Kaler   |  September 12th 2019 11:34 AM  |  Updated: September 12th 2019 11:34 AM

ਮਿਸ ਪੂਜਾ ਤੇ ਮਿਲਿੰਦ ਗਾਬਾ ਦਾ ਨਵਾਂ ਗਾਣਾ ‘ਸੋਹਣਿਆਂ-2’ ਰਿਲੀਜ਼

ਮਿਸ ਪੂਜਾ ਤੇ ਮਿਲਿੰਦ ਗਾਬਾ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਸੋਹਣਿਆਂ-2’ ਟਾਈਲ ਹੇਠ ਰਿਲੀਜ਼ ਕੀਤੇ ਇਸ ਗਾਣੇ ਨੂੰ ਮਿਊਜ਼ਿਕ ਸੁਨਣ ਵਾਲਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗੀਤ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਇੱਕ ਲੱਖ ਦੇ ਕਰੀਬ ਪਹੁੰਚ ਗਈ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਇੱਕ ਰੋਮਾਂਟਿਕ ਸੌਂਗ ਹੈ, ਮਿਸ ਪੂਜਾ ਤੇ ਮਿਲਿੰਦ ਗਾਬਾ ਦੀ ਆਵਾਜ਼ ਇਸ ਨੂੰ ਚਾਰ ਚੰਨ ਲਗਾ ਦਿੰਦੀ ਹੈ ।

ਗਾਣੇ ਦੇ ਬੋਲ ਹੈਪੀ ਰਾਏਕੋਟੀ ਤੇ ਮਿਲਿੰਦ ਗਾਬਾ ਨੇ ਮਿਲ ਕੇ ਲਿਖੇ ਹਨ । ਗਾਣੇ ਦਾ ਮਿਊਜ਼ਿਕ ਐੱਮ ਜੀ ਨੇ ਹੀ ਤਿਆਰ ਕੀਤਾ ਹੈ । ਗਾਣੇ ਦੀ ਵੀਡੀਓ RawEye ਨੇ ਤਿਆਰ ਕੀਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਿਸ ਪੂਜਾ ਨੇ ‘ਪਾਸਵਰਡ’ ਟਾਈਟਲ ਹੇਠ ਗਾਣਾ ਰਿਲੀਜ਼ ਕੀਤਾ ਸੀ । ਇਹ ਗਾਣਾ ਸੁਪਰਹਿੱਟ ਰਿਹਾ ਹੈ ।

ਯੂ-ਟਿਊਬ ਤੇ ਇਸ ਗਾਣੇ ਦੇ 5ਮਿਲੀਅਨ ਤੋਂ ਵੱਧ ਵੀਵਰਜ਼ ਹਨ ।ਮਿਲਿੰਦ ਗਾਬਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਬਹੁਤ ਸਾਰੇ ਹਿੱਟ ਗਾਣੇ ਦਿੱਤੇ ਹਨ । ਖ਼ਾਸ ਕਰਕੇ ਬਾਲੀਵੁੱਡ ਵਿੱਚ ਉਹਨਾਂ ਦੇ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network