ਜਦੋਂ ਪੈਰਾ-ਗਲਾਈਡਿੰਗ ਕਰਦੇ ਹੋਏ ਮਿਸ ਪੂਜਾ ਦੇ ਸੁੱਕੇ ਸਾਹ, ਵੀਡੀਓ ਵਾਇਰਲ

Written by  Shaminder   |  September 03rd 2020 12:25 PM  |  Updated: September 03rd 2020 12:25 PM

ਜਦੋਂ ਪੈਰਾ-ਗਲਾਈਡਿੰਗ ਕਰਦੇ ਹੋਏ ਮਿਸ ਪੂਜਾ ਦੇ ਸੁੱਕੇ ਸਾਹ, ਵੀਡੀਓ ਵਾਇਰਲ

ਮਿਸ ਪੂਜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਨ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਪੈਰਾਗਲਾਈਡਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ।ਉਨ੍ਹਾਂ ਨੇ ਇਸ ਦਾ ਇੱਕ ਵੀਡੀਓ ਵੀ ਬਣਾਇਆ ਜੋ ਕਿ ਪੈਰਾਗਲਾਈਡਿੰਗ ਕਰਨ ਦੇ ਦੌਰਾਨ ਦਾ ਹੈ ।

https://www.instagram.com/tv/CEqbXklAsz_/?igshid=1w5ntao0jlnju

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਬਹੁਤ ਮਜ਼ਾ ਆਇਆ ਸੀ, ਪਰ ਸੱਚ ਦੱਸਾਂ ਜਦ ਮੁੜੇ ਸੀ ਤਾਂ ਇੱਕ ਵਾਰ ਨੂੰ ਤਾਂ ਸਾਹ ਸੁੱਕ ਗਏ ਸੀ । ਕੀ ਤੁਸੀਂ ਕਦੇ ਕੀਤਾ ਇਹ? ੳੇੁਨ੍ਹਾਂ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CEoAa2fgkBB/

ਹਾਲਾਂਕਿ ਉਨ੍ਹਾਂ ਦਾ ਇਹ ਵੀਡੀਓ 2016 ਦਾ ਹੈ । ਇਸ ਵੀਡੀਓ ‘ਚ ਉਹ ਕਹਿੰਦੇ ਸੁਣਾਈ ਦੇ ਰਹੇ ਨੇ ਕਿ ਉਨ੍ਹਾਂ ਨੂੰ ਪੈਰਾਗਲਾਈਡਿੰਗ ਦਾ ਬਹੁਤ ਸ਼ੌਂਕ ਹੈ ਅਤੇ ਅੱਜ ਉਹ ਇਹ ਕਰਨ ਜਾ ਰਹੇ ਨੇ । ਹਾਲਾਂਕਿ ਉਨ੍ਹਾਂ ਨੂੰ ਇਹ ਕਰਨ ਲੱਗਿਆ ਡਰ ਤਾਂ ਜ਼ਰੂਰ ਲੱਗ ਰਿਹਾ ਹੈ ਪਰ ਮਜ਼ਾ ਵੀ ਬਹੁਤ ਆਏਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network