ਮਿਸ ਪੂਜਾ ਨੇ ਆਪਣੇ ਪੁੱਤਰ ਅਲਾਪ ਦਾ ਕਿਊਟ ਜਿਹਾ ਵੀਡੀਓ ਕੀਤਾ ਸਾਂਝਾ,  ਦੇਖੋ ਵੀਡੀਓ

Written by  Lajwinder kaur   |  December 17th 2021 09:53 AM  |  Updated: December 17th 2021 09:55 AM

ਮਿਸ ਪੂਜਾ ਨੇ ਆਪਣੇ ਪੁੱਤਰ ਅਲਾਪ ਦਾ ਕਿਊਟ ਜਿਹਾ ਵੀਡੀਓ ਕੀਤਾ ਸਾਂਝਾ,  ਦੇਖੋ ਵੀਡੀਓ

ਪੰਜਾਬੀ ਗਾਇਕਾ ਮਿਸ ਪੂਜਾ (Miss Pooja) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਸਾਲ ਮਾਂ ਬਣੀ ਮਿਸ ਪੂਜਾ ਆਪਣੇ ਪੁੱਤਰ ਅਲਾਪ ਦੇ ਨਾਲ ਖ਼ਾਸ ਸਮਾਂ ਬਿਤਾ ਰਹੀ ਹੈ। ਜਿਸ ਕਰਕੇ ਉਹ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁੱਤਰ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਮਿਸ ਪੂਜਾ ਨੇ ਪੁੱਤ ਦਾ ਇੱਕ ਕਿਊਟ ਜਿਹਾ ਵੀਡੀਓ ਪੋਸਟ ਕੀਤਾ ਹੈ।

ਹੋਰ ਪੜ੍ਹੋ :‘Phull Gende Da’ ਗੀਤ ਪੰਜਾਬੀ ਗਾਇਕ ਅਮਰਿੰਦਰ ਗਿੱਲ ਅਤੇ ਪਾਕਿਸਤਾਨੀ ਸੂਫ਼ੀ ਗਾਇਕਾ ਸਨਮ ਮਾਰਵੀ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

Miss pooja-Aalaap Tahli'

ਇਸ ਵੀਡੀਓ 'ਚ ਅਲਾਪ ਕੁਝ ਲੱਭਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਆਪਣੀ ਆਵਾਜ਼ ਚ ਕੁਝ ਮੰਗਦਾ ਹੋਇਆ ਨਜ਼ਰ ਆ ਰਿਹਾ ਹੈ। ਪਰ ਕਹਿੰਦੇ ਨੇ ਮਾਂ ਤਾਂ ਆਪਣੇ ਬੱਚੇ ਦੀ ਹਰ ਗੱਲ ਸਮਝ ਜਾਂਦੀ ਹੈ।  ਜਿਸ ਕਰਕੇ ਮਿਸ ਪੂਜਾ ਵੀ ਆਪਣੇ ਬੱਚੇ ਦੀ ਗੱਲ ਨੂੰ ਸਮਝ ਗਈ ਕਿ ਉਹ ਕੀ ਮੰਗ ਰਿਹਾ ਹੈ।  ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਮਿਸ ਪੂਜਾ ਨੇ ਕੈਪਸ਼ਨ ‘ਚ ਦੱਸਿਆ ਹੈ ਕਿ ਅਲਾਪ ਮੋਬਾਇਲ ਫੋਨ ਲੱਭ ਰਿਹਾ ਹੈ । ਜਿਵੇਂ ਕਿ ਸਭ ਜਾਣਦੇ ਹੀ ਨੇ ਅੱਜ ਕੱਲ ਦੇ ਬੱਚੇ ਮੋਬਾਇਲ ਫੋਨ ਨਾਲ ਕਾਫੀ ਅਟੈਂਚ ਨੇ। ਬੱਚਿਆਂ ਨੂੰ ਮੋਬਾਇਲ ਫੋਨਾਂ ਦੀ ਸਾਰੀ ਏ.ਬੀ.ਸੀ ਪਤਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। ਵੱਡੀ ਗਿਣਤੀ ‘ਚ ਦਰਸ਼ਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

ਹੋਰ ਪੜ੍ਹੋ : ਪਲਕ ਤਿਵਾਰੀ ਨੇ ਆਪਣੀ ਮਾਂ ਸ਼ਵੇਤਾ ਤਿਵਾਰੀ ਦੇ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ‘ਬਿਜਲੀ ਬਿਜਲੀ’ ਗੀਤ ਉੱਤੇ ਬਣਾਇਆ ਸ਼ਾਨਦਾਰ ਵੀਡੀਓ

ਜੇ ਗੱਲ ਕਰੀਏ ਮਿਸ ਪੂਜਾ ਦੇ ਵਰਕ ਫਰੰਟ ਦੀ ਤਾਂ ਉਹ ਦੀ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ।  ਇਸੇ ਲਈ ਉਸ ਦੀ ਲੰਮੀ ਫੈਨ ਫਾਲੋਵਿੰਗ ਹੈ । ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂਅ ਦਰਜ ਕਰਵਾਇਆ ਹੈ । ਇਸ ਸਾਲ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।  ਉਹ ਆਪਣਾ ਨਵਾਂ ਗੀਤ ‘ਮੂੰਹ ਤੋੜ ਦੂੰਗੀ’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆ ਰਹੀ ਹੈ।

 

View this post on Instagram

 

A post shared by Miss Pooja (@misspooja)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network