ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਵੇਖੋ ਵੀਡੀਓ

written by Shaminder | May 11, 2022

ਮਿਸ ਪੂਜਾ (Miss Pooja) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਮਿਸ ਪੂਜਾ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਤੇ ਕਮੈਂਟਸ ਕਰ ਰਹੇ ਹਨ । ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਨੂੰ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।

Miss pooja image From instagram

ਹੋਰ ਪੜ੍ਹੋ : ਮਿਸ ਪੂਜਾ ਨੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਨੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ

ਇਨ੍ਹਾਂ ਗੀਤਾਂ ਦੇ ਜ਼ਰੀਏ ਉਸ ਨੇ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ ਅਤੇ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਮ ਦਰਜ ਹੈ ।ਮਿਸ ਪੂਜਾ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ । ਉਸ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ । ਉਹ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ‘ਚ ਬਤੌਰ ਜੱਜ ਵੀ ਸ਼ਿਰਕਤ ਕਰ ਚੁੱਕੀ ਹੈ ।

Miss pooja image From instagram

ਹੋਰ ਪੜ੍ਹੋ : ਭਾਈ ਹਰਜਿੰਦਰ ਸਿੰਘ ਜੀ ਪਹੁੰਚੇ ਮਿਸ ਪੂਜਾ ਦੇ ਘਰ, ਗਾਇਕਾ ਨੇ ਤਸਵੀਰ ਕੀਤੀ ਸਾਂਝੀ

ਉਹ ਹੁਣ ਜਲਦ ਹੀ ਬਿਜਨੇਸ  ਵੁਮੈਨ ਦੇ ਤੌਰ ‘ਤੇ ਵੀ ਦਿਖਾਈ ਦੇਵੇਗੀ । ਜਿਸ ਦਾ ਖੁਲਾਸਾ ਉਸ ਨੇ ਕੁਝ ਦਿਨ ਪਹਿਲਾਂ ਇੱਕ ਪੋਸਟ ਸਾਂਝੀ ਕਰਦੇ ਹੋਏ ਕੀਤਾ ਸੀ । ਮਿਸ ਪੂਜਾ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਇੱਕ ਪੁੱਤਰ ਨੇ ਜਨਮ ਲਿਆ ਸੀ । ਇਸ ਦਾ ਖੁਲਾਸਾ ਵੀ ਉਨ੍ਹਾਂ ਨੇ ਅਚਾਨਕ ਹੀ ਕੀਤਾ ਸੀ । ਫਿਰ ਕਿਸੇ ਨੂੰ ਯਕੀਨ ਵੀ ਨਹੀਂ ਸੀ ਹੋਇਆ ਕਿ ਮਿਸ ਪੂਜਾ ਦਾ ਵਿਆਹ ਹੋ ਚੁੱਕਿਆ ਹੈ ।

Miss pooja image From instagram

ਮਿਸ ਪੂਜਾ ਨੇ ਇਸ ਤੋਂ ਬਾਅਦ ਪਤੀ ਦੇ ਨਾਲ ਵੀ ਤਸਵੀਰਾਂ ਸ਼ੇਅਰ ਕੀਤੀਆਂ ਸਨ । ਮਿਸ ਪੂਜਾ ਦਾ ਅਸਲ ਨਾਮ ਗੁਰਵਿੰਦਰ ਕੌਰ ਕੈਂਥ ਹੈ । ਉਹਨਾਂ ਦਾ ਸਬੰਧ ਪੰਜਾਬ ਦੇ ਰਾਜਪੁਰਾ ਸ਼ਹਿਰ ਦੇ ਨਾਲ ਹੈ । ਉਹ ਏਨੀਂ ਦਿਨੀਂ ਜਿਆਦਾਤਰ ਵਿਦੇਸ਼ ‘ਚ ਹੀ ਨਜਰ ਆਉਂਦੀ ਹੈ ।

 

View this post on Instagram

 

A post shared by Miss Pooja (@misspooja)

You may also like