ਮਿਸ ਪੂਜਾ ਨੇ ਆਪਣੇ ਬੇਟੇ ਅਲਾਪ ਦੇ ਨਾਲ ਸਾਂਝਾ ਕੀਤਾ ਵੀਡੀਓ

written by Shaminder | October 06, 2022 04:24pm

ਮਿਸ ਪੂਜਾ (Miss Pooja) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਹੁਣ ਆਪਣੇ ਬੇਟੇ (Son)  ਅਲਾਪ (Alaap) ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦਾ ਬੇਟਾ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਗਾਇਕਾ ਉਸ ਦੇ ਨਾਲ ਲਾਡ ਲਡਾਉਂਦੀ ਹੋਈ ਨਜ਼ਰ ਆ ਰਹੇ ਹਨ ।

Miss pooja- Image source : Instagram

ਹੋਰ ਪੜ੍ਹੋ : ਗਾਇਕ ਅਲਫਾਜ਼ ਔਜਲਾ ਦੀ ਸਿਹਤ ‘ਚ ਹੋਇਆ ਸੁਧਾਰ, ਹਨੀ ਸਿੰਘ ਨੇ ਸਭ ਵੱਲੋਂ ਕੀਤੀਆਂ ਅਰਦਾਸਾਂ ਲਈ ਕੀਤਾ ਧੰਨਵਾਦ

ਮਿਸ ਪੂਜਾ ਨੇ ਕੁਝ ਸਮਾਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਆਪਣੇ ਬੇਟੇ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਬੇਟੇ ਦੇ ਬਾਰੇ ਖੁਲਾਸਾ ਕੀਤਾ ਸੀ । ਮਿਸ ਪੂਜਾ ਅਜਿਹੀ ਗਾਇਕਾ ਹੈ, ਜਿਸ ਨੇ ਹਰ ਗਾਇਕ ਦੇ ਨਾਲ ਗੀਤ ਕੀਤੇ ਹਨ ।

miss pooja ,, image From instagram

ਹੋਰ ਪੜ੍ਹੋ :  ਵਿਆਹ ‘ਤੇ ਆਪਣੇ ਮਰਹੂਮ ਪਿਤਾ ਦੀ ਤਸਵੀਰ ਹੱਥ ‘ਚ ਫੜੀ ਨਜ਼ਰ ਆਈ ਇਹ ਕੁੜੀ, ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ

ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਆ ਰਹੀ ਹੈ ।ਸੋਸ਼ਲ ਮੀਡੀਆ ‘ਤੇ ਉਸ ਦੀ ਵੱਡੀ ਫੈਨ ਫਾਲਵਿੰਗ ਹੈ ।ਮਿਸ ਪੂਜਾ ਇਨ੍ਹੀਂ ਦਿਨੀਂ ਵਿਦੇਸ਼ ‘ਚ ਨਜ਼ਰ ਆ ਰਹੀ ਹੈ । ਉਸ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

miss pooja shared her son alaap cute video with fans

ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਝੋਨਾ ਲਾਉਣਾ ਹੀ ਛੱਡ ਦੇਣਾ’, ‘ਭਾਬੀ’, ‘ਰੋਟੀ ਪੱਕਦੀ ਕਰਦੇ ਦਿਓਰ ਪਿਆਰੇ ਦੀ’, ‘ਵੇ ਜੱਟਾ ਦਿਆਂ ਮੁੰਡਿਆਂ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ।ਜਲਦ ਹੀ ਮਿਸ ਪੂਜਾ ਇੱਕ ਨਵੇਂ ਫੀਲਡ ‘ਚ ਨਜ਼ਰ ਆ ਸਕਦੀ ਹੈ । ਕਿਉਂਕਿ ਉਹ ਛੇਤੀ ਹੀ ਬਿਜਨੇਸ ਵੂਮੈਨ ਦੇ ਤੌਰ ‘ਤੇ ਪਛਾਣ ਬਣਾਏਗੀ ।

 

View this post on Instagram

 

A post shared by Miss Pooja (@misspooja)

You may also like