ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, 11 ਮਈ ਤੋਂ ਲਾਪਤਾ ਹਰਿਆਣਵੀ ਗਾਇਕਾ ਦੀ ਮਿਲੀ ਲਾਸ਼
11 ਮਈ ਤੋਂ ਲਾਪਤਾ ਹਰਿਆਣਵੀ ਗਾਇਕਾ ਸੰਗੀਤਾ ਦੀ ਲਾਸ਼ 23 ਮਈ ਨੂੰ ਰੋਹਤਕ 'ਚ ਸੜਕ ਕਿਨਾਰੇ ਮਿਲੀ। ਜਿਸ ਤੋ ਬਾਅਦ ਗਾਇਕਾ ਦੇ ਪਰਿਵਾਰ ਵਾਲਿਆਂ ਦੇ ਸਿਰ ਉੱਤੇ ਤਾਂ ਦੁੱਖਾਂ ਦਾ ਪਹਾੜ ਡਿੱਗ ਪਿਆ।
image source twitter
ਦਿੱਲੀ ਪੁਲਿਸ ਨੇ 11 ਮਈ ਤੋਂ ਲਾਪਤਾ ਹਰਿਆਣਵੀ ਗਾਇਕਾ ਸੰਗੀਤਾ ਉਰਫ਼ ਦਿਵਿਆ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸੰਗੀਤਾ ਦੀ ਲਾਸ਼ 23 ਮਈ ਨੂੰ ਰੋਹਤਕ 'ਚ ਸੜਕ ਕਿਨਾਰੇ ਮਿਲੀ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਦੋ ਵਿਅਕਤੀ ਕਥਿਤ ਤੌਰ 'ਤੇ ਉਸ ਨੂੰ ਇੱਕ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਲਈ ਦਿੱਲੀ ਤੋਂ ਭਿਵਾਨੀ ਲੈ ਗਏ ਸਨ।
image source twitter
ਪੁਲਿਸ ਨੇ ਦੱਸਿਆ ਕਿ ਜਦੋਂ ਇਨ੍ਹਾਂ ਦੋਵਾਂ ਨੌਜਵਾਨਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਸੰਗੀਤਾ ਉਰਫ਼ ਦਿਵਿਆ ਨੂੰ ਅਗਵਾ ਕਰਕੇ ਉਸ ਦਾ ਕਤਲ ਕਰਨ ਦੀ ਗੱਲ ਕਬੂਲੀ। ਦੋਵਾਂ ਵਿੱਚੋਂ ਇੱਕ ਨੇ ਉਸ ਨੂੰ ਦਿੱਲੀ ਤੋਂ ਲਿਆ ਕੇ ਨਸ਼ੀਲਾ ਪਦਾਰਥ ਦੇ ਕੇ ਉਸ ਦਾ ਕਤਲ ਕਰ ਦਿੱਤਾ। ਬਾਅਦ 'ਚ ਦੋਵਾਂ ਨੇ ਉਸ ਦੀ ਲਾਸ਼ ਮਹਿਮ ਥਾਣਾ ਖੇਤਰ 'ਚ ਸੜਕ ਕਿਨਾਰੇ ਸੁੱਟ ਦਿੱਤੀ, ਜਿੱਥੋਂ ਪੁਲਸ ਨੇ ਲਾਸ਼ ਬਰਾਮਦ ਕੀਤੀ।
image source twitter
ਸੰਗੀਤਾ ਦੇ ਕਤਲ ਦੇ ਮਾਮਲੇ ਵਿੱਚ ਮਹਿਮ ਥਾਣੇ ਵਿੱਚ ਰਿਪੋਰਟ ਦਰਜ ਕਰ ਲਈ ਗਈ ਹੈ। ਉਸ ਦੀ ਲਾਸ਼ ਨੂੰ ਪੀਜੀਆਈ ਰੋਹਤਕ ਵਿਖੇ ਸੁਰੱਖਿਅਤ ਰੱਖਿਆ ਗਿਆ ਅਤੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।