ਮੋਗਾ ਦੀ ਇਸ ਬੱਚੀ ਨੇ ਬਾਲੀਵੁੱਡ ਦੀ ਇਸ ਅਦਾਕਾਰਾ ਨਾਲ ਕੀਤਾ ਰੈਂਪ ਵਾਕ,ਇਸ ਤਰ੍ਹਾਂ ਮਿਲਿਆ ਮੌਕਾ

Written by  Shaminder   |  October 17th 2019 05:41 PM  |  Updated: October 17th 2019 05:41 PM

ਮੋਗਾ ਦੀ ਇਸ ਬੱਚੀ ਨੇ ਬਾਲੀਵੁੱਡ ਦੀ ਇਸ ਅਦਾਕਾਰਾ ਨਾਲ ਕੀਤਾ ਰੈਂਪ ਵਾਕ,ਇਸ ਤਰ੍ਹਾਂ ਮਿਲਿਆ ਮੌਕਾ

ਪੰਜਾਬ ਦੇ ਬੱਚਿਆਂ 'ਚ ਟੈਲੇਂਟ ਭਰਿਆ ਪਿਆ ਹੈ ।ਹੁਣ ਇੱਕ ਛੋਟੀ ਜਿਹੀ ਬੱਚੀ ਨੇ ਪੂਰੇ ਮੋਗਾ ਦਾ ਨਾਂਅ ਰੌਸ਼ਨ ਕੀਤਾ ਹੈ । ਮੋਗਾ ਦੀ ਰਹਿਣ ਵਾਲੀ ਇਸ ਪੰਜ ਸਾਲ ਦੀ ਬੱਚੀ ਨੇ ਹੇਜ਼ਲ ਨੇ ਛੋਟੀ ਜਿਹੀ ਉਮਰ 'ਚ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨਾਲ ਮਾਡਲਿੰਗ ਕੀਤੀ ਹੈ ।ਮੋਗਾ ਦੀ ਹੇਜ਼ਲ ਨੇ ਇੱਕ ਮਾਡਲਿੰਗ ਕੰਪੀਟੀਸ਼ਨ ਜਿੱਤ ਕੇ ਇਹ ਮੌਕਾ ਹਾਸਲ ਕੀਤਾ।

ਹੋਰ ਵੇਖੋ:ਜ਼ਿਲ੍ਹਾ ਮੋਗਾ ਦੇ ਛੋਟੇ ਜਿਹੇ ਪਿੰਡ ਤੋਂ ਉੱਠੇ ਦੀਪਕ ਨਿਆਜ਼, ‘ਗੁੱਡੀਆਂ ਪਟੋਲੇ’ ਤੇ ‘ਮੁੰਡਾ ਹੀ ਚਾਹੀਦਾ’ ਤੋਂ ਇਲਾਵਾ ਦੰਗਲ ‘ਚ ਦਿਖਾ ਚੁੱਕੇ ਨੇ ਅਦਾਕਾਰੀ

ਹੇਜ਼ਲ ਦੀ ਮਾਂ ਦਾ ਕਹਿਣਾ ਹੈ ਕਿ ਉਹ ਹੇਜ਼ਲ ਦੀ ਕਾਮਯਾਬੀ ਤੋਂ ਬੇਹੱਦ ਖੁਸ਼ ਹੈ। ਉਨ੍ਹਾਂ ਨੇ ਇਸ ਪ੍ਰਤੀਯੋਗਿਤਾ ਬਾਰੇ ਕਿਹਾ ਕਿ ਉਨਾਂ ਨੇ ਚੰਡੀਗੜ੍ਹ 'ਚ ਇਸ ਦੀ ਆਨ-ਲਾਈਨ ਇੱਕ ਵੈੱਬ ਸਾਈਟ 'ਤੇ ਰਜਿਸਟ੍ਰੇਸ਼ਨ ਕਰਵਾਈ ਸੀ। ਇਸ 'ਚ ਉਸ ਨੇ ਟੌਪ ਕੀਤਾ ਹੈ। ਇਸ ਤੋਂ ਉਹ ਮੁੰਬਈ ਪਹੁੰਚੀ ਇਸ ਦੇ ਲਈ ਉਸ ਨੇ ਕੋਈ ਟ੍ਰੇਨਿੰਗ ਨਹੀਂ ਲਈ।

5-year-old girl from Moga modelling with former Miss World Sushmita Sen

ਉਨ੍ਹਾਂ ਕਿਹਾ ਕਿ ਹੇਜ਼ਲ ਦੇ ਟੈਲੇਂਟ ਨੂੰ ਵੇਖ ਉਹ ਹੈਰਾਨ ਹਨ। ਹੇਜ਼ਲ ਦੇ ਹੁਨਰ ਸਦਕਾ ਹੀ ਉਸ ਨੂੰ ਸੁਸ਼ਮਿਤਾ ਨਾਲ ਮਾਡਲਿੰਗ ਕਰਨ ਦਾ ਮੌਕਾ ਮਿਲਿਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network