ਮੋਗਾ ਦੀ ਰਹਿਣ ਵਾਲੀ ਪਰਮਦੀਪ ਕੌਰ ਨੇ ਕੈਨੇਡਾ ’ਚ ਇਸ ਤਰ੍ਹਾਂ ਵਧਾਇਆ ਪੰਜਾਬ ਦਾ ਮਾਣ

written by Rupinder Kaler | August 28, 2020

ਮੋਗਾ ਜ਼ਿਲ੍ਹੇ ਦੇ ਪਿੰਡ ਦੋਧਰ ਦੇ ਮਾਸਟਰ ਹਰਚੰਦ ਸਿੰਘ ਦੀ ਧੀ ਪਰਮਦੀਪ ਕੌਰ ਨੇ ਕੈਨੇਡਾ ਜਾ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ, ਪਰਮਦੀਪ ਕੌਰ ਕੈਨੇਡਾ ਪੁਲਿਸ ਵਿੱਚ ਪੁਲਿਸ ਮੁਲਾਜ਼ਮ ਦੇ ਤੌਰ ਤੇ ਚੁਣੀ ਗਈ ਹੈ । ਪਰਮਦੀਪ ਕੌਰ ਵਿਆਹ ਕਰਵਾ ਕੇ 2003 ਵਿੱਚ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ, ਉਸਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਪਹਿਲਾਂ ਬੇਕਰੀ, ਫਿਰ ਬੈਂਕ ਅਠੰ ਵਿੱਚ ਨੌਕਰੀ ਕੀਤੀ ਅਤੇ ਅੱਜ ਉਹ ਕੈਨੇਡਾ ਪੁਲਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਤੌਰ 'ਤੇ ਚੁਣੀ ਗਈ ਹੈ । ਇਸ ਖੁਸ਼ਖ਼ਬਰੀ ਨੂੰ ਲੈ ਕੇ ਉਸਦੇ ਪਰਿਵਾਰ ਵਾਲੇ ਮਾਣ ਮਹਿਸੂਸ ਕਰਦੇ ਹਨ । ਲੋਕ ਪਰਮਦੀਪ ਦੀ ਮਾਤਾ ਨੂੰ, ਉਸ ਦੇ ਦਾਦਾ-ਦਾਦੀ ਨੂੰ ਵਧਾਈ ਦੇਣ ਲਈ ਆ ਰਹੇ ਹਨ । ਪਰਮਦੀਪ ਦੀ ਮਾਤਾ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਧੀ ਤੇ ਮਾਣ ਹੈ ਜਿਸ ਨੇ ਮੋਗਾ ਦਾ ਹੀ ਨਹੀਂ ਸਗੋਂ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਪਰਮਦੀਪ ਨੂੰ ਬਚਪਨ ਵਿੱਚ ਹੀ ਫ਼ੌਜ ਵਿੱਚ ਭਰਤੀ ਹੋਣ ਦਾ ਸ਼ੌਕ ਸੀ । ਖੇਡਾਂ ਤੋਂ ਲੈਕੇ ਪੜ੍ਹਾਈ ਤੱਕ ਹਰ ਖੇਤਰ ਵਿੱਚ ਹਰ ਜਮਾਤ ਵਿੱਚ ਚੰਗੇ ਨੰਬਰ ਲੈ ਕੇ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ । ਉਸਦੀ ਲਗਨ ਅਤੇ ਮਿਹਨਤ ਸਦਕਾ ਹੀ ਅੱਜ ਉਹ ਇਸ ਮੁਕਾਮ ਉੱਤੇ ਪਹੁੰਚੀ ਹੈ ਅਤੇ ਸਹੁਰਿਆਂ ਦੇ ਨਾਲ-ਨਾਲ ਪੇਕਿਆਂ ਦਾ ਨਾਂ ਵੀ ਰੌਸ਼ਨ ਕਰ ਰਹੀ ਹੈ ।ਉਸ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਧੀ ਹੋਰ ਵੀ ਬੁਲੰਦੀਆਂ ਤੇ ਪਹੁੰਚੇਗੀ ।  

0 Comments
0

You may also like