ਮੋਗਾ ਦੀ ਰਹਿਣ ਵਾਲੀ ਪਰਮਦੀਪ ਕੌਰ ਨੇ ਕੈਨੇਡਾ ’ਚ ਇਸ ਤਰ੍ਹਾਂ ਵਧਾਇਆ ਪੰਜਾਬ ਦਾ ਮਾਣ

Written by  Rupinder Kaler   |  August 28th 2020 10:13 AM  |  Updated: August 28th 2020 10:13 AM

ਮੋਗਾ ਦੀ ਰਹਿਣ ਵਾਲੀ ਪਰਮਦੀਪ ਕੌਰ ਨੇ ਕੈਨੇਡਾ ’ਚ ਇਸ ਤਰ੍ਹਾਂ ਵਧਾਇਆ ਪੰਜਾਬ ਦਾ ਮਾਣ

ਮੋਗਾ ਜ਼ਿਲ੍ਹੇ ਦੇ ਪਿੰਡ ਦੋਧਰ ਦੇ ਮਾਸਟਰ ਹਰਚੰਦ ਸਿੰਘ ਦੀ ਧੀ ਪਰਮਦੀਪ ਕੌਰ ਨੇ ਕੈਨੇਡਾ ਜਾ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ, ਪਰਮਦੀਪ ਕੌਰ ਕੈਨੇਡਾ ਪੁਲਿਸ ਵਿੱਚ ਪੁਲਿਸ ਮੁਲਾਜ਼ਮ ਦੇ ਤੌਰ ਤੇ ਚੁਣੀ ਗਈ ਹੈ । ਪਰਮਦੀਪ ਕੌਰ ਵਿਆਹ ਕਰਵਾ ਕੇ 2003 ਵਿੱਚ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ, ਉਸਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਪਹਿਲਾਂ ਬੇਕਰੀ, ਫਿਰ ਬੈਂਕ ਅਠੰ ਵਿੱਚ ਨੌਕਰੀ ਕੀਤੀ ਅਤੇ ਅੱਜ ਉਹ ਕੈਨੇਡਾ ਪੁਲਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਤੌਰ 'ਤੇ ਚੁਣੀ ਗਈ ਹੈ ।

ਇਸ ਖੁਸ਼ਖ਼ਬਰੀ ਨੂੰ ਲੈ ਕੇ ਉਸਦੇ ਪਰਿਵਾਰ ਵਾਲੇ ਮਾਣ ਮਹਿਸੂਸ ਕਰਦੇ ਹਨ । ਲੋਕ ਪਰਮਦੀਪ ਦੀ ਮਾਤਾ ਨੂੰ, ਉਸ ਦੇ ਦਾਦਾ-ਦਾਦੀ ਨੂੰ ਵਧਾਈ ਦੇਣ ਲਈ ਆ ਰਹੇ ਹਨ । ਪਰਮਦੀਪ ਦੀ ਮਾਤਾ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਧੀ ਤੇ ਮਾਣ ਹੈ ਜਿਸ ਨੇ ਮੋਗਾ ਦਾ ਹੀ ਨਹੀਂ ਸਗੋਂ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਪਰਮਦੀਪ ਨੂੰ ਬਚਪਨ ਵਿੱਚ ਹੀ ਫ਼ੌਜ ਵਿੱਚ ਭਰਤੀ ਹੋਣ ਦਾ ਸ਼ੌਕ ਸੀ ।

ਖੇਡਾਂ ਤੋਂ ਲੈਕੇ ਪੜ੍ਹਾਈ ਤੱਕ ਹਰ ਖੇਤਰ ਵਿੱਚ ਹਰ ਜਮਾਤ ਵਿੱਚ ਚੰਗੇ ਨੰਬਰ ਲੈ ਕੇ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ । ਉਸਦੀ ਲਗਨ ਅਤੇ ਮਿਹਨਤ ਸਦਕਾ ਹੀ ਅੱਜ ਉਹ ਇਸ ਮੁਕਾਮ ਉੱਤੇ ਪਹੁੰਚੀ ਹੈ ਅਤੇ ਸਹੁਰਿਆਂ ਦੇ ਨਾਲ-ਨਾਲ ਪੇਕਿਆਂ ਦਾ ਨਾਂ ਵੀ ਰੌਸ਼ਨ ਕਰ ਰਹੀ ਹੈ ।ਉਸ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਧੀ ਹੋਰ ਵੀ ਬੁਲੰਦੀਆਂ ਤੇ ਪਹੁੰਚੇਗੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network