
Mohit Raina Deletes Wedding Pictures: ‘ਦੇਵੋਂ ਕੇ ਦੇਵ ਮਹਾਦੇਵ’ ਦੇ ਟੀਵੀ ਐਕਟਰ ਮੋਹਿਤ ਰੈਨਾ ਨੇ ਨਵੇਂ ਸਾਲ ਦੇ ਪਹਿਲੇ ਦਿਨ ਗੁਪਚੁੱਪ ਵਿਆਹ ਕਰ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਪਰ ਹੁਣ ਬਾਲੀਵੁੱਡ ਅਤੇ ਟੀਵੀ ਐਕਟਰ ਮੋਹਿਤ ਰੈਨਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਅਦਾਕਾਰ ਦੀ ਨਿੱਜੀ ਜ਼ਿੰਦਗੀ 'ਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਮੋਹਿਤ ਰੈਨਾ ਦੇ ਵਿਆਹ ਨੂੰ ਲੈ ਕੇ ਕਾਫੀ ਸਮੇਂ ਤੋਂ ਖੱਟਪੱਟ ਚੱਲ ਰਹੀ ਹੈ, ਜਿਸ ਕਾਰਨ ਅਦਾਕਾਰ ਨੇ ਆਪਣੀ ਪਤਨੀ ਅਦਿਤੀ ਸ਼ਰਮਾ ਨਾਲ ਆਪਣੇ ਵਿਆਹ ਦੀਆਂ ਸਾਰੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਡਿਲੀਟ ਕਰ ਦਿੱਤੀਆਂ ਹਨ।
ਹੋਰ ਪੜ੍ਹੋ : ਦੁਬਈ ਦੀ ਯਾਤਰਾ ‘ਤੇ ਗਈ ਉਰਫੀ ਜਾਵੇਦ ਹੋਈ ਗੰਭੀਰ ਬਿਮਾਰੀ ਦਾ ਸ਼ਿਕਾਰ, ਹਸਪਤਾਲ ਦੇ ਬੈੱਡ ਤੋਂ ਸ਼ੇਅਰ ਕੀਤਾ ਵੀਡੀਓ

ਦੱਸ ਦੇਈਏ ਕਿ ਮੋਹਿਤ ਰੈਨਾ ਨੇ ਸਾਲ 2022 ਦੀ ਸ਼ੁਰੂਆਤ 'ਚ ਅਦਿਤੀ ਸ਼ਰਮਾ ਨਾਲ ਵਿਆਹ ਕੀਤਾ ਸੀ। ਇਹ ਵਿਆਹ ਬਹੁਤ ਹੀ ਗੁਪਤ ਤਰੀਕੇ ਨਾਲ ਕੀਤਾ ਗਿਆ ਸੀ, ਜਿਸ ਦਾ ਕਿਸੇ ਨੂੰ ਪਤਾ ਨਹੀਂ ਸੀ। ਉਨ੍ਹਾਂ ਨੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਸੀ ਪਰ ਹੁਣ ਉਨ੍ਹਾਂ ਦੇ ਇੰਸਟਾਗ੍ਰਾਮ ਤੋਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਗਈਆਂ ਹਨ। ਇੰਨਾ ਹੀ ਨਹੀਂ, ਵਿਆਹ ਤੋਂ ਬਾਅਦ ਅਦਾਕਾਰ ਦੁਆਰਾ ਸ਼ੇਅਰ ਕੀਤੀਆਂ ਗਈਆਂ ਫੋਟੋਆਂ ਨੂੰ ਵੀ ਹਟਾ ਦਿੱਤਾ ਗਿਆ ਹੈ, ਜਿਸ ਕਾਰਨ ਖਬਰਾਂ ਹਨ ਕਿ ਜੋੜਾ ਵੱਖ ਹੋ ਗਿਆ ਹੈ। ਹਾਲਾਂਕਿ, ਜੋੜੇ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਅਦਾਕਾਰ ਨੇ ਮੋਹਿਤ ਰੈਨਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ। ਮੋਹਿਤ ਅਤੇ ਅਦਿਤੀ ਦੀ ਸਿਰਫ ਇੱਕ ਫੋਟੋ ਹੈ ਜੋ ਅਭਿਨੇਤਾ ਦੇ ਹੈਂਡਲ 'ਤੇ ਪਈ ਹੈ। ਜਿਵੇਂ ਹੀ ਯੂਜ਼ਰਸ ਨੇ ਦੇਖਿਆ ਕਿ ਮੋਹਿਤ ਨੇ ਸਾਰੀਆਂ ਫੋਟੋਆਂ ਡਿਲੀਟ ਕਰ ਦਿੱਤੀਆਂ ਹਨ, ਐਕਟਰ ਦੇ ਕਮੈਂਟ ਸੈਕਸ਼ਨ 'ਚ ਸੁਨੇਹਾਂ ਦਾ ਹੜ੍ਹ ਆ ਗਿਆ।
ਇਕ ਯੂਜ਼ਰ ਨੇ ਲਿਖਿਆ, 'ਤੁਸੀਂ ਲੋਕ ਇਕੱਠੇ ਤਸਵੀਰਾਂ ਕਿਉਂ ਨਹੀਂ ਪੋਸਟ ਕਰਦੇ, ਮੈਂ ਦੇਖਿਆ ਹੈ ਕਿ ਉਹ ਇੰਸਟਾਗ੍ਰਾਮ 'ਤੇ ਵੀ ਇੱਕ-ਦੂਜੇ ਨੂੰ ਫਾਲੋ ਨਹੀਂ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਵਿਆਹ ਦੀਆਂ ਪਿਛਲੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ।' ਤਾਂ ਦੂਜਾ ਯੂਜ਼ਰ ਲਿਖਦਾ ਹੈ ਕਿ 'ਤੁਹਾਡੇ ਵਿਆਹ ਦੀਆਂ ਫੋਟੋਆਂ ਨਜ਼ਰ ਨਹੀਂ ਆ ਰਹੀਆਂ'।

ਜੇ ਗੱਲ ਕਰੀਏ ਮੋਹਿਤ ਰੈਨਾ ਦੇ ਵਰਕ ਫਰੰਟ ਦੀ ਤਾਂ ਉਹ ਕਈ ਨਾਮੀ ਟੀਵੀ ਸੀਰੀਅਲਾਂ ਵਿੱਚ ਕੰਮ ਕਰ ਚੁੱਕੇ ਹਨ। ਮੋਹਿਤ ਨੇ ਵਿੱਕੀ ਕੌਸ਼ਲ ਨਾਲ ਫਿਲਮ ਉੜੀ: ਦਿ ਸਰਜੀਕਲ ਸਟ੍ਰਾਈਕ ਵਿੱਚ ਕੰਮ ਕੀਤਾ ਸੀ। ਆਖਰੀ ਵਾਰ ਉਨ੍ਹਾਂ ਨੂੰ ਵੈੱਬ ਸੀਰੀਜ਼ Bhaukaal 'ਚ ਦੇਖਿਆ ਗਿਆ ਸੀ।