ਬੇਟੀ ਵਾਮਿਕਾ ਦੇ ਨਾਲ ਨਜ਼ਰ ਆਈ ਮੰਮੀ ਅਨੁਸ਼ਕਾ ਸ਼ਰਮਾ ਤੇ ਪਾਪਾ ਵਿਰਾਟ ਕੋਹਲੀ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ਤਸਵੀਰਾਂ

written by Lajwinder kaur | March 22, 2021

ਬਾਲੀਵੁੱਡ ਐਕਟਰੈੱਸ ਅਨੁਸ਼ਕਾ ਸ਼ਰਮਾ (AnushkaSharma) ਤੇ ਇੰਡੀਆ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ (Virat Kohli) ਜੋ ਕਿ ਹਾਲ ਹੀ ‘ਚ ਪੁਣੇ ਏਅਰਪੋਰਟ ਉੱਤੇ ਸਪਾਟ ਹੋਏ । ਦੋਵੇਂ ਜਣੇ ਆਪਣੀ ਦੋ ਮਹੀਨਿਆਂ ਦੀ ਬੇਟੀ ਵਾਮਿਕਾ ਦੇ ਨਾਲ ਨਜ਼ਰ ਆਏ। ਵਿਰਾਟ ਕੋਹਲੀ ਪਰਿਵਾਰ ਦੇ ਨਾਲ ਇੰਗਲੈਂਡ ਦੇ ਨਾਲ ਵਨਡੇਅ ਸੀਰੀਜ਼ ਖੇਡਣ ਦੇ ਲਈ ਪਹੁੰਚੇ ਨੇ।

inside image of virat and anushka with vimka Image Source – instagram
  ਹੋਰ ਪੜ੍ਹੋ : ਕੁਲਵਿੰਦਰ ਬਿੱਲਾ, ਸ਼ਿਵਜੋਤ ਤੇ ਹਿਮਾਂਸ਼ੀ ਖੁਰਾਣਾ ਦਾ ਮਸਤੀ ਵਾਲਾ ਵੀਡੀਓ ਆਇਆ ਸਾਹਮਣੇ, ‘Palazzo 2’ ਦੀ ਰਿਲੀਜ਼ ਡੇਟ ਆਈ ਸਾਹਮਣੇ
inside image of virat kohli with anushka ਜਿਸਦੇ ਚੱਲਦੇ ਏਅਰਪੋਰਟ ਤੋਂ ਵਿਰਾਟ, ਅਨੁਸ਼ਕਾ ਤੇ ਵਾਮਿਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ। ਤਸਵੀਰਾਂ ‘ਚ ਦੇਖ ਸਕਦੇ ਹੋ ਅਨੁਸ਼ਕਾ ਸ਼ਰਮਾ ਨੇ ਆਪਣੀ ਬੇਟੀ ਨੂੰ ਗੋਦੀ ਚੁੱਕਿਆ ਹੋਇਆ ਹੈ ਤੇ ਵਿਰਾਟ ਕੋਹਲੀ ਸਮਾਨ ਦੇ ਨਾਲ ਲੱਦੇ ਹੋਏ ਨਜ਼ਰ ਆ ਰਹੇ ਨੇ। ਦੋਵੇਂ ਜਣੇ ਮਾਪਿਆ ਵਾਲੀ ਡਿਊਟੀ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਨੇ। ਦਰਸ਼ਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ। ਜਿਸ ਕਰਕੇ ਵੱਖ-ਵੱਖ ਫੈਨ ਪੇਜ਼ਾਂ ਉੱਤੇ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਹੋ ਰਹੀਆਂ ਨੇ।
virat and anushka with daughter vamika Image Source – instagram
ਇਸੇ ਸਾਲ ਹੀ ਉਨ੍ਹਾਂ ਦੇ ਘਰ ਨੰਨ੍ਹੀ ਬੱਚੀ ਨੇ ਜਨਮ ਲਿਆ ਹੈ। ਵਿਰਾਟ ਤੇ ਅਨੁਸ਼ਕਾ ਨੇ ਬੇਟੀ ਦਾ ਨਾਂਅ ਵਾਮਿਕਾ ਰੱਖਿਆ ਹੈ। ਜੇ ਗੱਲ ਕਰੀਏ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਦੋਵਾਂ ਜਣਿਆਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

0 Comments
0

You may also like