
ਬਾਲੀਵੁੱਡ ਦਾ ਕਿਊਟ ਕਪਲ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਜੋ ਕਿ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਕਰਕੇ ਸੁਰਖੀਆ ‘ਚ ਬਣੇ ਰਹਿੰਦੇ ਹਨ। ਹਾਲ ਹੀ ‘ਚ ਮਲਾਇਕਾ ਅਰੋੜਾ ਆਪਣੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਪੈਰਿਸ 'ਚ ਛੁੱਟੀਆਂ ਦਾ ਲੁਤਫ ਲੈ ਕੇ ਆਏ ਨੇ। ਇਸ ਵੇਕੇਸ਼ਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਦੋਵਾਂ ਦੀ ਨੇੜਤਾ ਸਾਫ ਨਜ਼ਰ ਆਈ ਸੀ। ਪਰ ਹੁਣ ਮਲਾਇਕਾ ਅਰੋੜਾ ਨੇ ਖੁਦ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਉਹ ਅਰਜੁਨ ਨਾਲ ਜ਼ਿਆਦਾ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਨੀਤੂ ਕਪੂਰ ਨੇ ਵੀ ਲੰਡਨ ਲਈ ਭਰੀ ਉਡਾਣ, ਪਰ ਨੂੰਹ ਆਲੀਆ ਨੂੰ ਨਹੀਂ ਮਿਲੇਗੀ, ਕਾਰਨ ਪੁੱਛਣ 'ਤੇ ਅਦਾਕਾਰਾ ਨੇ ਦਿੱਤਾ ਅਜਿਹਾ ਜਵਾਬ

ਮਲਾਇਕਾ ਅਰੋੜਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ 'ਚ ਮਲਾਇਕਾ ਅਤੇ ਅਰਜੁਨ ਦੇ ਨਾਲ ਬਿਤਾਏ ਨਿੱਜੀ ਪਲਾਂ ਨੂੰ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਹੁਣ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਪੋਸਟ ਨੂੰ ਅਪਲੋਡ ਕਰਦੇ ਹੋਏ ਮਲਾਇਕਾ ਨੇ ਲਿਖਿਆ ਹੈ ਕਿ ਜਦੋਂ ਮੌਸਮ ਇੰਨਾ ਰੋਮਾਂਟਿਕ ਹੁੰਦਾ ਹੈ ਤਾਂ ਥ੍ਰੋਬੈਕ ਵੀਡੀਓ ਤਾਂ ਬਣਦੀ ਹੈ। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਪਿਆਰ ਲੁੱਟਾ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਤੇ ਅਰਜੁਨ ਪਿਛਲੇ ਦਿਨੀਂ ਪੈਰਿਸ ਟ੍ਰਿਪ 'ਤੇ ਗਏ ਸਨ, ਇਹ ਅਰਜੁਨ ਦਾ ਜਨਮਦਿਨ ਟ੍ਰਿਪ ਸੀ, ਜਿਸ 'ਚ ਜੋੜੇ ਨੇ ਖੂਬ ਮਸਤੀ ਵੀ ਕੀਤੀ। ਹੁਣ ਇਨ੍ਹਾਂ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ ਸਾਹਮਣੇ ਆਇਆ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੋਹਾਂ ਦੀ ਰੋਮਾਂਟਿਕ ਤਸਵੀਰ ਸਾਹਮਣੇ ਆਈ ਹੈ। ਇਹ ਕਿਊਟ ਜੋੜਾ ਅਕਸਰ ਹੀ ਇੱਕ ਦੂਜੇ ਦੇ ਲਈ ਸਮਾਂ ਕੱਢੇ ਕੇ ਵਿਦੇਸ਼ੀ ਸੈਰਾਂ ਉੱਤੇ ਜਾਂਦੇ ਹੋਏ ਨਜ਼ਰ ਆ ਚੁੱਕੇ ਹਨ।
View this post on Instagram