ਸਾਰੀਆਂ ਮਾਵਾਂ ਦੀ ਲੰਮੀ ਉਮਰ ਤੇ ਤੰਦਰੁਸਤੀ ਦੀ ਅਰਦਾਸ ਕਰਦੇ ਹੋਏ ਗਾਇਕ ਸਰਬਜੀਤ ਚੀਮਾ ਹੋਏ ਭਾਵੁਕ, ਕਿਹਾ- ‘ਮਾਏ ਅੱਜ ਤੈਨੂੰ ਵੀ ਗਈ ਨੂੰ 3 ਸਾਲ ਲੰਘ ਗਏ, ਵਾਪਿਸ ਨਈਂ ਆਈ ਤੂੰ’

written by Lajwinder kaur | May 09, 2021 05:42pm

ਸੱਚ ਹੀ ਕਿਹਾ ਹੈ ਕਿ ‘ਮਾਵਾਂ ਠੰਡੀਆਂ ਛਾਵਾਂ’ ਹੁੰਦੀਆਂ ਨੇ। ਅੱਜ ਸਾਰੀ ਦੁਨੀਆ ਮਦਰਸ ਡੇਅ ਨੂੰ ਆਪੋ ਆਪਣੇ ਢੰਗ ਦੇ ਨਾਲ ਸੈਲੀਬ੍ਰੇਟ ਕਰ ਰਹੀ ਹੈ। ਸੋਸ਼ਲ ਮੀਡੀਆ ਉੱਤੇ ਹਰ ਕੋਈ ਆਪਣੀ ਮਾਂ ਦੇ ਲਈ ਪੋਸਟ ਪਾ ਕੇ ਸਭ ਨੂੰ ਇਸ ਦਿਨ ਦੀ ਵਧਾਈ ਦੇ ਰਹੇ ਨੇ। ਅਜਿਹੇ ‘ਚ ਪੰਜਾਬੀ ਕਲਾਕਾਰ ਵੀ ਆਪਣੇ ਪ੍ਰਸ਼ੰਸਕਾਂ ਨੂੰ ਇਸ ਦਿਨ ਦੀਆਂ ਮੁਬਾਰਕਬਾਦ ਦੇ ਰਹੇ ਨੇ।

punjabi Singer sarbjit cheema at kheta image source-instagram

ਹੋਰ ਪੜ੍ਹੋ :  ਮਦਰਸ ਡੇਅ ‘ਤੇ ਗਾਇਕ ਅੰਮ੍ਰਿਤ ਮਾਨ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਬਚਪਨ ਦੀ ਤਸਵੀਰ, ਕਿਹਾ –‘ਤੁਹਾਡੀ call ਉਡੀਕਦਾ ਅੱਜ ਵੀ’

singer sarbjit cheema with his late mother image source-instagram

ਅਜਿਹੇ ‘ਚ ਗਾਇਕ ਸਰਬਜੀਤ ਚੀਮਾ ਕੁਝ ਭਾਵੁਕ ਨਜ਼ਰ ਆਏ । ਅੱਜ ਦਿਨ ਹੀ ਉਨ੍ਹਾਂ ਦੀ ਮਾਂ ਇਸ ਦੁਨੀਆ ਤੋਂ ਰੁਖ਼ਸਤ ਹੋਈ ਸੀ । ਪਰ ਉਨ੍ਹਾਂ ਨੇ ਆਪਣੀ ਮਾਂ ਨੂੰ ਤਾਂ ਯਾਦ ਕੀਤਾ ਤੇ ਨਾਲ ਹੀ ਰੱਬ ਅੱਗੇ ਸਾਰੀਆਂ ਮਾਵਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਹੈ।

sarbjit cheema with his son image source-instagram

ਉਨ੍ਹਾਂ ਨੇ ਆਪਣੀ ਮਾਂ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਮਾਂ ਰੱਬ ਦਾ ਨਾਂ 🙏🏻

ਦੁਨੀਆਂ ਦਿਖਾਉਣ ਵਾਲੀ ਮਾਂ, ਦੁਨੀਆਂ ਤੋਂ ਤੁਰ ਜਾਂਦੀ ਹੈ ਤਾਂ

ਦੁਨੀਆਂ ਫਿਰ ਸੁੰਨੀ ਸੁੰਨੀ ਲੱਗਦੀ ਹੈ. ਮਾਏ ਅੱਜ ਤੈਨੂੰ ਵੀ ਗਈ ਨੂੰ ੩ ਸਾਲ ਲੰਘ ਗਏ, ਵਾਪਿਸ ਨਈਂ ਆਈ ਤੂੰ.

ਮੈ ਰੱਬ ਅੱਗੇ ਸਾਰੀਆਂ ਮਾਵਾਂ ਦੀ ਲੰਮੀ ਉਮਰ ਤੇ ਤੰਦਰੁਸਤੀ ਦੀ ਅਰਦਾਸ ਕਰਦਾ ਹਾਂ🙏🏻

ਬਾਰਡਰ ਤੇ ਸੰਘਰਸ਼ ਕਰਦੀਆਂ ਸਾਰੀਆਂ ਮਾਵਾਂ ਭੈਣਾਂ ਦੇ ਪੈਰਾਂ ‘ਚ ਸਿਰ ਧਰਦਾ ਹਾਂ 🙏🏻

ਤੇ ਆਪ ਸਭ ਨੂੰ ਮਾਂ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ 🙏🏻

ਸਰਬਜੀਤ ਚੀਮਾ’

You may also like