ਮਦਰਸ ਡੇਅ 'ਤੇ ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤਾ ਇੱਕ ਕਿਊਟ ਵੀਡੀਓ, ਸਮੀਸ਼ਾ ਤੇ ਵਿਆਨ ਨੇ ਮਿਲਕੇ ਕੀਤਾ ਮਾਂ ਦਾ ਮੇਕਅੱਪ

Reported by: PTC Punjabi Desk | Edited by: Lajwinder kaur  |  May 08th 2022 04:45 PM |  Updated: May 08th 2022 04:45 PM

ਮਦਰਸ ਡੇਅ 'ਤੇ ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤਾ ਇੱਕ ਕਿਊਟ ਵੀਡੀਓ, ਸਮੀਸ਼ਾ ਤੇ ਵਿਆਨ ਨੇ ਮਿਲਕੇ ਕੀਤਾ ਮਾਂ ਦਾ ਮੇਕਅੱਪ

Mother’s Day special,  Shilpa Shetty: ਬਾਲੀਵੁੱਡ ਜਗਤ ਦੀ ਸੁਪਰ ਫਿੱਟ ਤੇ ਖ਼ੂਬਸੂਰਤ ਅਭਿਨੇਤਰੀ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਅਕਸਰ ਹੀ ਆਪਣੀ ਖ਼ਾਸ ਵੀਡੀਓਜ਼ ਤੇ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਅੱਜ ਮਦਰਸ ਡੇਅ ਮੌਕੇ ਉੱਤੇ ਵੀ ਸ਼ਿਲਪਾ  ਨੇ ਆਪਣੇ ਬੱਚਿਆਂ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ।

ਹੋਰ ਪੜ੍ਹੋ : Happy Mother's Day 2022: ਕੈਟਰੀਨਾ ਕੈਫ ਨੇ ਆਪਣੀ ਮੰਮੀ ਤੇ ਸੱਸ ਦੇ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

shilpa shetty daughter cute video Image Source: Instagram

ਸ਼ਿਲਪਾ ਸ਼ੈੱਟੀ ਨੇ ਮਦਰਸ ਡੇਅ 'ਤੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਸ਼ਿਲਪਾ ਆਪਣੇ ਦੋਵੇਂ ਬੱਚਿਆਂ ਵਿਆਨ ਅਤੇ ਸਮੀਸ਼ਾ ਨਾਲ ਮੇਕਅੱਪ ਰੂਮ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਵਿਆਨ ਹੀ ਨਹੀਂ ਛੋਟੀ ਸਮੀਸ਼ਾ ਵੀ ਮਾਂ ਸ਼ਿਲਪਾ ਦਾ ਮੇਕਅੱਪ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਸ਼ਿਲਪਾ ਵੀ ਸਮੀਸ਼ਾ ਨਾਲ ਕਿਊਟ ਅੰਦਾਜ਼ 'ਚ ਗੱਲ ਕਰਦੀ ਨਜ਼ਰ ਆ ਰਹੀ ਹੈ।

shilpa shetty mother's day 2022

ਇਸ ਵੀਡੀਓ ਦੇ ਨਾਲ ਕੈਪਸ਼ਨ 'ਚ ਸ਼ਿਲਪਾ ਨੇ ਲਿਖਿਆ, 'ਹੈਪੀ ਬੇਬੀਜ਼... ਹੈਪੀ ਮੰਮੀ (ਹੈਪੀ ਬੇਬੀ, ਖੁਸ਼ ਮਾਂ)... ਮੈਂ ਹਰ ਰੋਜ਼ ਮਾਂ ਬਣਨ ਦਾ ਜਸ਼ਨ ਮਨਾਉਂਦੀ ਹਾਂ... Mom/Maa/Mumma/Aai/Amma/Bebe/Maaji/Ammi/Mummy… ਕੋ ਮੇਰਾ ਸਲਾਮ...ਜੋ ਦਿਨ ਰਾਤ ਮਿਹਨਤ ਕਰਦੀ ਹੈ ਅਤੇ ਆਪਣੇ ਬੱਚਿਆਂ ਨੂੰ ਬਿਹਤਰ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰਦੀ ਹੈ।' ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇੱਕ ਮਿਲੀਅਨ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਹਨ। ਪ੍ਰਸ਼ੰਸਕਾਂ ਦੇ ਨਾਲ ਕਲਾਕਾਰ ਵੀ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪਣਾ ਪਿਆਰ ਜਤਾ ਰਹੇ ਹਨ।

Shilpa-samisha shetty Image Source: Instagram

ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਪਿਛਲੇ ਸਾਲ ਉਹ ਹੰਗਾਮਾ-2 ਦੇ ਨਾਲ ਦਰਸ਼ਕਾਂ ਦੇ ਰੂਬਰੂ  ਹੋਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

ਇਸ ਤੋਂ ਇਲਾਵਾ ਸ਼ਿਲਪਾ ਸ਼ੈੱਟੀ ਕਈ ਰਿਆਲਟੀ ਸ਼ੋਅਜ਼ ‘ਚ ਵੀ ਨਜ਼ਰ ਆ ਚੁੱਕੀ ਹੈ । ਉਹ ਆਪਣੇ ਫਿੱਟਨੈੱਸ ਸ਼ੋਅ Shape of You ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਈ ਹੈ। ਇਸ ਸ਼ੋਅ 'ਚ ਉਹ ਸਟਾਰ ਕਲਾਕਾਰਾਂ ਦੇ ਨਾਲ ਫਿੱਟਨੈੱਸ ਤੇ ਯੋਗਾ ਨੂੰ ਲੈ ਕੇ ਗੱਲਬਾਤ ਕਰਦੀ ਹੈ ਤੇ ਲੋਕਾਂ ਨੂੰ ਫਿੱਟ ਰਹਿਣ ਲਈ ਪ੍ਰੇਰਿਤ ਕਰਦੀ ਹੈ।

ਹੋਰ ਪੜ੍ਹੋ : Mother's Day: ਕਰੀਨਾ ਕਪੂਰ ਨੇ ਤੈਮੂਰ-ਜੇਹ ਅਲੀ ਖਾਨ 'ਤੇ ਲੁਟਾਇਆ ਪਿਆਰ, ਸਾਂਝੀ ਕੀਤੀ ਇਹ ਖ਼ਾਸ ਤਸਵੀਰ

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network