ਮੌਨੀ ਰਾਏ ਜਲਦ ਕਰਵਾਉਣ ਜਾ ਰਹੀ ਹੈ ਵਿਆਹ, ਜਾਣੋ ਕਿਸ ਨਾਲ ਤੇ ਕਿਥੇ ਹੋਵੇਗਾ ਵਿਆਹ

written by Pushp Raj | January 13, 2022

ਮਸ਼ਹੂਰ ਟੀਵੀ ਅਦਾਕਾਰਾ ਮੌਨੀ ਰਾਏ ਜਲਦ ਹੀ ਵਿਆਹ ਕਰਵਾਉਣ ਜਾ ਰਹੀ ਹੈ। ਮੌਨੀ ਆਪਣੇ ਦੁਬਈ ਦੇ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ।

ਬਾਲੀਵੁੱਡ ਵਿੱਚ ਏਕਤਾ ਕਪੂਰ ਦੇ ਟੀਵੀ ਸੀਰੀਅਰ 'ਨਾਗਿਨ' ਨਾਲ ਪੈਰ ਰੱਖਣ ਵਾਲੀ ਮੌਨੀ ਰਾਏ ਦੇ ਵਿਆਹ ਦੀ ਤਰੀਕ ਸਾਹਮਣੇ ਆ ਗਈ ਹੈ। ਮੌਨੀ ਰਾਏ ਆਪਣੇ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ 27 ਜਨਵਰੀ ਨੂੰ 7 ਫੇਰੇ ਲੈਣ ਜਾ ਰਹੀ ਹੈ।ਹਾਲਾਂਕਿ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਚੁੱਪ ਰਹਿਣ ਵਾਲੀ ਮੌਨੀ ਨੇ ਹੁਣ ਤੱਕ ਆਪਣੇ ਵਿਆਹ ਬਾਰੇ ਕੋਈ ਗੱਲ ਨਹੀਂ ਕੀਤੀ ਹੈ।


ਇੱਕ ਮੀਡੀਆ ਰਿਪੋਰਟ ਮੁਤਾਬਕ ਮੌਨੀ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਕੁਝ ਸਮਾਂ ਪਹਿਲਾਂ ਇਹ ਵੀ ਖਬਰਾਂ ਆਈਆਂ ਸਨ ਕਿ ਮੌਨੀ ਰਾਏ ਜਨਵਰੀ 'ਚ ਵਿਆਹ ਕਰ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਮੌਨੀ ਰਾਏ ਗੋਆ 'ਚ ਵਿਆਹ ਕਰੇਗੀ ਅਤੇ ਇਹ ਫੰਕਸ਼ਨ ਕਾਫੀ ਖ਼ਾਸ ਹੋਵੇਗਾ।ਮੌਨੀ ਦੇ ਵਿਆਹ 'ਚ ਮਹਿਜ਼ ਕੁਝ ਕਰੀਬੀ ਲੋਕ, ਪਰਿਵਾਰਕ ਮੈਂਬਰ ਤੇ ਦੋਸਤ ਹੀ ਸ਼ਾਮਲ ਹੋਣਗੇ।

 

ਹੋਰ ਪੜ੍ਹੋ : ਸਾਊਥ ਅਦਾਕਾਰਾ ਕੀਰਤੀ ਸੁਰੇਸ਼ ਨੂੰ ਵੀ ਹੋਇਆ ਕੋਰੋਨਾ, ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਵੈਕਸੀਨੇਸ਼ਨ ਲਈ ਕਰ ਰਹੀ ਜਾਗਰੂਕ

ਮੌਨੀ ਰਾਏ ਦੇ ਵਿਆਹ ਬਾਰੇ ਦੱਸਿਆ ਗਿਆ ਹੈ ਕਿ ਮੌਨੀ ਦਾ ਵਿਆਹ ਗੋਵਾ ਦੇ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਹੋਵੇਗਾ। ਵਿਆਹ ਦਾ ਡੈਸਟੀਨੇਸ਼ਨ ਖ਼ੁਦ ਮੌਨੀ ਨੇ ਚੁਣਿਆ ਹੈ।  25 ਅਤੇ 26 ਜਨਵਰੀ ਨੂੰ ਵਿਆਹ ਤੋਂ ਪਹਿਲਾਂ ਸਾਰੀਆਂ ਰਸਮਾਂ ਨਿਭਾਈਆਂ ਜਾਣਗੀਆਂ। ਵਿਆਹ 27 ਜਨਵਰੀ ਨੂੰ ਹੋਵੇਗਾ ਅਤੇ ਵਿਆਹ ਦਾ ਜਸ਼ਨ 28 ਜਨਵਰੀ ਨੂੰ ਮਨਾਇਆ ਜਾਵੇਗਾ। ਵਿਆਹ ਸਬੰਧੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
ਮੌਨੀ ਰਾਏ ਦੇ ਬੁਆਏਫ੍ਰੈਂਡ ਸੂਰਜ ਨਾਂਬਿਆਰ ਦੁਬਈ ਵਿੱਚ ਇੱਕ ਨਿਵੇਸ਼ ਬੈਂਕਰ ਹਨ। ਉਹ ਮੂਲ ਰੂਪ ਤੋਂ ਬੈਂਗਲੌਰ ਦੇ ਵਸਨੀਕ ਹਨ।

ਜੇਕਰ ਮੌਨੀ ਰਾਏ ਦੇ ਵਰੰਕ ਫਰੰਟ ਦੀ ਗੱਲ ਕਰੀਏ ਤਾਂ ਉਹ ਤੱਕ ਟੀਵੀ ਸੀਰੀਅਲਸ ਵਿੱਚ ਕੰਮ ਕਰ ਚੁੱਕੀ ਹੈ। ਮੌਨੀ ਨੂੰ ਟੀਵੀ ਦੇ ਮਸ਼ਹੂਰ ਸ਼ੋਅ ਨਾਗਿਨ ਤੋਂ ਪ੍ਰਸਿੱਧੀ ਮਿਲੀ ਸੀ। ਜਲਦ ਹੀ ਮੌਨੀ ਆਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ।

You may also like