ਮੌਨੀ ਰਾਏ ਨੇ ਪਤੀ ਨੂੰ ਰੋਮਾਂਟਿਕ ਅੰਦਾਜ਼ ‘ਚ ਦਿੱਤੀ ਵਧਾਈ, ਵੇਖੋ ਤਸਵੀਰਾਂ

written by Shaminder | August 09, 2022

ਮੌਨੀ ਰਾਏ (Mouni Roy)ਨੇ ਆਪਣੇ ਪਤੀ (Husband) ਦੇ ਜਨਮ ਦਿਨ (Birthday) ‘ਤੇ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਆਪਣੇ ਪਤੀ ਸੂਰਜ ਨਾਂਬਿਆਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ । ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਜਨਮਦਿਨ ਮੁਬਾਰਕ, ਮੇਰੀ ਜ਼ਿੰਦਗੀ ਅਤੇ ਸਭ ਤੋਂ ਵਧੀਆ ਇਨਸਾਨ…ਮੈਂ ਤੁਹਾਡੇ ਨਾਲ ਹਮੇਸ਼ਾ ਸਮਾਂ ਬਿਤਾਉਣ ਲਈ ਇੰਤਜ਼ਾਰ ਨਹੀਂ ਕਰ ਸਕਦੀ ।

mouni Roy image From mouni Roy instagram

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਮੌਨੀ ਰਾਏ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਦੇਖੋ ਤਸਵੀਰਾਂ

ਮੈਂ ਖੁਸ਼ਕਿਸਮਤ ਹਾਂ ਕਿ ਜਿਸ ਨੇ ਤੁਹਾਨੂੰ ਅਸਲ ‘ਚ ਸ਼ੁਭਕਾਮਨਾਵਾਂ ਦਿੱਤੀਆਂ ਹਨ’। ਮੌਨੀ ਰਾਏ ਅਤੇ ਸੂਰਜ ਨੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ । ਇਸ ਵਿਆਹ ‘ਚ ਮੌਨੀ ਰਾਏ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਕੁਝ ਨਜ਼ਦੀਕੀ ਦੋਸਤ ਹੀ ਸ਼ਾਮਿਲ ਹੋਏ ਸਨ ।ਇਸ ਵਿਆਹ ਦੀਆਂ ਸਾਰੀਆਂ ਰਸਮਾਂ ਬੰਗਾਲੀ ਰੀਤੀ ਰਿਵਾਜ਼ ਦੇ ਮੁਤਾਬਕ ਹੋਈਆਂ ਸਨ ।

mouni Roy image from mouni Roy instagram

ਹੋਰ ਪੜ੍ਹੋ : ਵਿਆਹ ਤੋਂ ਬਾਅਦ ਅਦਾਕਾਰਾ ਮੌਨੀ ਰਾਏ ਨੇ ਪਤੀ ਸੂਰਜ ਨਾਂਬਿਆਰ ਨਾਲ ਸੈਲੀਬ੍ਰੇਟ ਕੀਤੀ ਆਪਣੀ ਪਹਿਲੀ ਹੋਲੀ, ਦੇਖੋ ਤਸਵੀਰਾਂ

ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।ਮੌਨੀ ਰਾਏ ਦੀ ਸੂਰਜ ਨਾਂਬਿਆਰ ਦੇ ਨਾਲ ਦੋਸਤੀ ਵਿਦੇਸ਼ ‘ਚ ਹੋਈ ਸੀ । ਦੋਹਾਂ ਨੇ ਆਪਣੀ ਦੋਸਤੀ ਨੂੰ ਕਾਫੀ ਸੀਕਰੇਟ ਰੱਖਿਆ ਸੀ।ਮੌਨੀ ਨੇ ਕਦੇ ਵੀ ਸੂਰਜ ਬਾਰੇ ਕਿਸੇ ਕੋਲ ਜ਼ਿਕਰ ਨਹੀਂ ਸੀ ਕੀਤਾ ।

mouni Roy with husband-min image From instagram

ਉਹ ਲੰਮਾ ਸਮਾਂ ਸੂਰਜ ਦੇ ਨਾਲ ਰਿਲੇਸ਼ਨਸ਼ਿਪ ‘ਚ ਰਹੀ ਸੀ । ਜਿਸ ਤੋਂ ਬਾਅਦ ਦੋਹਾਂ ਨੇ ਜਨਵਰੀ ‘ਚ ਇਸ ਰਿਸ਼ਤੇ ਨੂੰ ਵਿਆਹ ਦਾ ਨਾਮ ਦੇ ਦਿੱਤਾ । ਮੌਨੀ ਰਾਏ ਅਤੇ ਸੂਰਜ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।ਮੌਨੀ ਰਾਏ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣ ਵਾਲੀ ਹੈ ।

 

View this post on Instagram

 

A post shared by mon (@imouniroy)

You may also like