ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟਰੇਲਰ ਰਿਲੀਜ਼, ਦੇਖੋ ਵੀਡੀਓ

written by Aaseen Khan | May 01, 2019

ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟਰੇਲਰ ਰਿਲੀਜ਼, ਦੇਖੋ ਵੀਡੀਓ : ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫ਼ਿਲਮ ਦੇ ਟਰੇਲਰ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਹੋ ਚੁੱਕਿਆ ਹੈ। ਜਿਵੇਂ ਕਿ ਫ਼ਿਲਮ ਦਾ ਨਾਮ ਹੈ ਉਸੇ ਤਰ੍ਹਾਂ ਦੀ ਜੁਗਲਬੰਦੀ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ 'ਚ ਨਜ਼ਰ ਆ ਰਹੀ ਹੈ।

movie chandigarh amritsar chandigarh trailer out gippy grewal sargun mehta chandigarh amritsar chandigarh

ਸਰਗੁਣ ਮਹਿਤਾ ਜਿਹੜੀ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਅਤੇ ਗਿੱਪੀ ਗਰੇਵਾਲ ਅੰਮ੍ਰਿਤਸਰ ਦੇ ਵਾਸੀ ਹਨ। ਦੋਨਾਂ ਦੇ ਰਹਿਣ ਸਹਿਣ ਤੇ ਬੋਲਣ 'ਚ ਅੰਤਰ ਹੈ ਤੇ ਇਸੇ ਨੋਕ ਝੋਕ 'ਚ ਕਾਮੇਡੀ, ਰੋਮਾਂਸ, ਤੇ ਇਮੋਸ਼ਨਲ ਹਰ ਤਰਾਂ ਦਾ ਰੰਗ ਦੇਖਣ ਨੂੰ ਮਿਲ ਰਿਹਾ ਹੈ। 2.50 ਮਿੰਟ ਦਾ ਇਹ ਟਰੇਲਰ ਹਰ ਪਲ ਦਰਸ਼ਕਾਂ ਨੂੰ ਬੰਨ ਕੇ ਰੱਖਦਾ ਹੈ।

ਹੋਰ ਵੇਖੋ : ਗਿੱਪੀ ਗਰੇਵਾਲ ਤੇ ਐਮੀ ਵਿਰਕ ਦਾ ਸਿਨੇਮਾ 'ਤੇ ਹੋਵੇਗਾ ਭੇੜ, ਇੱਕੋ ਦਿਨ ਹੋ ਰਹੀਆਂ ਨੇ ਦੋਨਾਂ ਦੀਆਂ ਫ਼ਿਲਮਾਂ ਰਿਲੀਜ਼

ਕਰਣ ਆਰ ਗੁਲਾਨੀ ਦੇ ਨਿਰਦੇਸ਼ਨ ‘ਚ ਬਣੀ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਇਹ ਫ਼ਿਲਮ 24 ਮਈ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ।ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਸੁਮਿਤ ਦੱਤ, ਅਨੁਪਮਾ ਕਟਕਰ ਅਤੇ ਇਆਰਾ ਦੱਤ ਹੋਰਾਂ ਨੇ। ਉੱਥੇ ਫ਼ਿਲਮ ਦਾ ਸਕਰੀਨ ਪਲੇਅ ਅਤੇ ਡਾਇਲਾਗਜ਼ ਲਿਖੇ ਹਨ ਨਾਮਵਰ ਅਦਾਕਾਰ ਅਤੇ ਲੇਖਕ ਨਰੇਸ਼ ਕਥੂਰੀਆ ਨੇ।ਫ਼ਿਲਮ ਦਾ ਟਰੇਲਰ ਤਾਂ ਸ਼ਾਨਦਾਰ ਹੈ ਦੇਖਣਾ ਹੋਵੇਗਾ 24 ਮਈ ਨੂੰ ਪਹਿਲੀ ਵਾਰ ਸਕਰੀਨ ਸਾਂਝੀ ਕਰਨ ਜਾ ਰਹੇ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਫ਼ਿਲਮ ਨੂੰ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ।

You may also like