ਮਿਸਟਰ ਪੰਜਾਬ 2019 'ਚ ਅੱਜ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਚ ਸੈਲੀਬ੍ਰੇਟੀ ਗੈਸਟ ਦੇ ਤੌਰ 'ਤੇ ਸ਼ਿਰਕਤ ਕਰਨਗੇ ਰਾਂਝਾ ਵਿਕਰਮ ਸਿੰਘ 

Written by  Shaminder   |  August 12th 2019 05:01 PM  |  Updated: August 12th 2019 05:01 PM

ਮਿਸਟਰ ਪੰਜਾਬ 2019 'ਚ ਅੱਜ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਚ ਸੈਲੀਬ੍ਰੇਟੀ ਗੈਸਟ ਦੇ ਤੌਰ 'ਤੇ ਸ਼ਿਰਕਤ ਕਰਨਗੇ ਰਾਂਝਾ ਵਿਕਰਮ ਸਿੰਘ 

ਪੀਟੀਸੀ ਪੰਜਾਬੀ ਦਾ ਟੈਲੇਂਟ ਹੰਟ ਸ਼ੋਅ ਮਿਸਟਰ ਪੰਜਾਬ 2019ਜਿਸਦਾ ਕਾਰਵਾਂ ਅੱਗੇ ਵੱਧਦੇ ਹੋਏ ਸਟੂਡੀਓ ਰਾਊਂਡ ਤੱਕ ਪਹੁੰਚ ਚੁੱਕਿਆ ਹੈ।ਇਸ ਵਾਰ ਅਦਾਕਾਰ ਕੁਲਜਿੰਦਰ ਸਿੰਘ ਸਿੱਧੂ, ਅਦਾਕਾਰਾ ਇਹਾਨਾ ਢਿੱਲੋਂ ਤੇ ਸਾਬਕਾ ਕ੍ਰਿਕੇਟਰ ਤੇ ਅਦਾਕਾਰ ਰੀਤਇੰਦਰ ਸਿੰਘ ਸੋਢੀ ਜੱਜ ਦੀ ਭੂਮਿਕਾ 'ਚ ਨਜ਼ਰ ਆਉਣਗੇ।ਮਿਸਟਰ ਪੰਜਾਬ 2019 ਦੇ 12 ਅਗਸਤ ਸੋਮਵਾਰ ਰਾਤ 8:30 ਵਜੇ  ਪ੍ਰਸਾਰਿਤ ਹੋਣ ਵਾਲੇ ਸ਼ੋਅ 'ਚ ਰਾਂਝਾ ਵਿਕਰਮ ਸਿੰਘ  ਸਪੈਸ਼ਲ ਸੈਲੀਬ੍ਰੇਟੀ ਗੈਸਟ ਦੇ ਤੌਰ 'ਤੇ ਸ਼ਿਰਕਤ ਕਰਨਗੇ ।

ਹੋਰ ਵੇਖੋ :‘ਪੀਟੀਸੀ ਪਲੇਅ’ ਐਪ ‘ਤੇ ਦੇਖੋ ‘ਮਿਸਟਰ ਪੰਜਾਬ-2019’ ਦੇ ਹੁਣ ਤੱਕ ਦੇ ਸਾਰੇ ਐਪੀਸੋਡ

https://www.facebook.com/ptcpunjabi/videos/1844295379050288/

ਇਹ ਖ਼ਾਸ ਪ੍ਰੋਗਰਾਮ ਅੱਜ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲਾ ਹੈ। ਪੀਟੀਸੀ ਪੰਜਾਬੀ ਵੱਲੋਂ ਚਲਾਏ ਜਾਂਦੇ ਰਿਆਲਟੀ ਸ਼ੋਅ ਅਜਿਹੇ ਪ੍ਰੋਗਰਾਮ ਨੇ ਜਿਨ੍ਹਾਂ ਰਾਹੀਂ ਨੌਜਵਾਨ ਵਰਗ ਨੂੰ ਆਪਣੀ ਕਲਾ ਤੇ ਹੁਨਰ ਦੁਨੀਆਂ ਦੇ ਸਾਹਮਣੇ ਰੱਖਣ ਦਾ ਮੌਕਾ ਮਿਲਦਾ ਹੈ। ਇਨ੍ਹਾਂ ਸਾਰੇ ਹੀ ਪ੍ਰੋਗਰਾਮਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਦਾ ਆ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network