ਸਲਮਾਨ ਖ਼ਾਨ ਦੇ ਘਰ ਪੁੱਛਗਿੱਛ ਦੇ ਲਈ ਪਹੁੰਚੀ ਮੁੰਬਈ ਪੁਲਿਸ, ਜਾਣੋਂ ਕਿਸ ਮਾਮਲੇ ‘ਚ ਹੋਈ ਪੁੱਛਗਿੱਛ

written by Shaminder | September 12, 2022

ਸਲਮਾਨ ਖ਼ਾਨ  (Salman Khan) ਦੇ ਘਰ ਮੁੰਬਈ ਪੁਲਿਸ ਪੁੱਛਗਿੱਛ ਦੇ ਲਈ ਪਹੁੰਚੀ ਹੈ । ਖ਼ਬਰਾਂ ਮੁਤਾਬਕ ਸਲਮਾਨ ਖ਼ਾਨ ਤੋਂ ਪੁੱਛਗਿੱਛ ਦੇ ਲਈ ਮੁੰਬਈ ਪੁਲਿਸ ਉਸ ਦੇ ਗਲੈਕਸੀ ਅਪਾਰਟਮੈਂਟ ਪਹੁੰਚੀ ਹੈ । ਇਹ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਸਲਮਾਨ ਖ਼ਾਨ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਜਲਦ ਹੀ ਪੰਜਾਬ ਵੀ ਜਾਏਗੀ ।

Kapil Pandit, arrested in Sidhu Moose Wala's murder case, reveals plot for Salman Khan Image Source: Twitter

ਹੋਰ ਪੜ੍ਹੋ : ਇੰਦਰਜੀਤ ਨਿੱਕੂ ਦਾ ਨਵਾਂ ਗੀਤ ‘ਮਿਹਰਬਾਨੀ’ ਰਿਲੀਜ਼, ਪ੍ਰਸ਼ੰਸਕਾਂ ਨੂੰ ਕਿਹਾ ਖਿੱਚ ਕੇ ਰੱਖਿਓ ਸਪੋਟ

ਦੱਸ ਦਈਏ ਕਿ ਸਲਮਾਨ ਖ਼ਾਨ ਨੂੰ ਲਾਰੈਂਸ ਬਿਸ਼ਨੋਈ ਦੇ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ । ਦਰਅਸਲ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਵੱਲੋਂ ਅਦਾਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ । ਜਿਸ ਤੋਂ ਬਾਅਦ ਅਦਾਕਾਰ ਦੇ ਪਿਤਾ ਦੇ ਵੱਲੋਂ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਇਆ ਗਿਆ ਸੀ ।

salman khan image fdf Image Source: Instagram

ਹੋਰ ਪੜ੍ਹੋ :  17 ਸਾਲ ਦੀ ਧੀ ਅਤੇ ਪਤਨੀ ਬਾਰੇ ਅਦਾਕਾਰ ਸਲਮਾਨ ਖ਼ਾਨ ਨੇ ਤੋੜੀ ਚੁੱਪ, ਜਾਣੋ ਪੂਰੀ ਖ਼ਬਰ

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਸਲਮਾਨ ਦੇ ਘਰ ਦੀ ਰੇਕੀ ਕਪਿਲ ਪੰਡਤ ਦੇ ਵੱਲੋਂ ਕੀਤੀ ਗਈ ਸੀ । ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ‘ਚ ਕਪਿਲ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ ।ਪੁੱਛਗਿੱਛ ਦੌਰਾਨ ਕਪਿਲ ਪੰਡਿਤ ਨੇ ਮੰਨਿਆ ਹੈ ਕਿ ਲਾਰੇਂਸ ਬਿਸ਼ਨੋਈ ਦੇ ਕਹਿਣ 'ਤੇ ਸਚਿਨ ਬਿਸ਼ਨੋਈ ਅਤੇ ਸੰਤੋਸ਼ ਯਾਦਵ ਨਾਲ ਮਿਲ ਕੇ ਉਸ ਨੇ ਸਲਮਾਨ ਖਾਨ ਦੇ ਘਰ ਦੀ ਰੇਕੀ ਕੀਤੀ ਸੀ

Kapil Pandit, arrested in Sidhu Moose Wala's murder case, reveals plot for Salman Khan Image Source: Twitter

ਗੋਲਡੀ ਬਰਾੜ ਇਸ ਪੂਰੇ ਮਾਮਲੇ ਦਾ ਮਾਸਟਰ ਮਾਈਂਡ ਹੈ। ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣ ਵਾਲੇ ਹਨ ।

 

View this post on Instagram

 

A post shared by Salman Khan (@beingsalmankhan)

You may also like