ਮਸ਼ਹੂਰ ਅਦਾਕਾਰਾ ਮੁਮਤਾਜ਼ ਦਾ ਹੈ ਅੱਜ ਜਨਮ ਦਿਨ, ਮੁਮਤਾਜ਼ ਨੂੰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨੇ ਵਿਆਹ ਲਈ ਕੀਤਾ ਸੀ ਪਰਪੋਜ਼, ਇਸ ਵਜ੍ਹਾ ਕਰਕੇ ਕੀਤੀ ਸੀ ਨਾਂਹ

Written by  Rupinder Kaler   |  July 31st 2020 11:31 AM  |  Updated: July 31st 2020 11:31 AM

ਮਸ਼ਹੂਰ ਅਦਾਕਾਰਾ ਮੁਮਤਾਜ਼ ਦਾ ਹੈ ਅੱਜ ਜਨਮ ਦਿਨ, ਮੁਮਤਾਜ਼ ਨੂੰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨੇ ਵਿਆਹ ਲਈ ਕੀਤਾ ਸੀ ਪਰਪੋਜ਼, ਇਸ ਵਜ੍ਹਾ ਕਰਕੇ ਕੀਤੀ ਸੀ ਨਾਂਹ

ਮਸ਼ਹੂਰ ਅਦਾਕਾਰਾ ਮੁਮਤਾਜ਼ ਅੱਜ 73 ਸਾਲਾਂ ਦੀ ਹੋ ਗਈ ਹੈ, ਉਹਨਾਂ ਦਾ ਜਨਮ 31 ਜੁਲਾਈ 1947 ਨੂੰ ਮੁੰਬਈ ਵਿੱਚ ਹੋਇਆ ਸੀ । ਮੁਮਤਾਜ਼ ਦੇ ਨਾਲ ਸ਼ੰਮੀ ਕਪੂਰ ਤੇ ਰਾਜੇਸ਼ ਖੰਨਾ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ ।ਹਾਲਾਂਕਿ 1974 ਵਿੱਚ ਮੁਮਤਾਜ਼ ਨੇ ਮਯੂਰ ਮਾਧਵਾਨੀ ਨਾਲ ਵਿਆਹ ਕਰਵਾ ਕੇ ਆਪਣਾ ਘਰ ਵਸਾ ਲਿਆ ਸੀ । ਇਸ ਤੋਂ ਬਾਅਦ ਉਹ ਕੁਝ ਕੁ ਫ਼ਿਲਮਾਂ ਵਿੱਚ ਹੀ ਨਜ਼ਰ ਆਈ । ਮੁਮਤਾਜ਼ ਜਦੋਂ 18 ਸਾਲ ਦੀ ਸੀ, ਉਦੋਂ ਸ਼ੰਮੀ ਕਪੂਰ ਨੇ ਉਹਨਾਂ ਨੂੰ ਵਿਆਹ ਲਈ ਪਰਪੋਜ਼ ਕੀਤਾ ਸੀ । ਉਸ ਸਮੇਂ ਮੁਮਤਾਜ਼ ਵੀ ਸ਼ੰਮੀ ਨਾਲ ਪਿਆਰ ਕਰਦੀ ਸੀ ।

https://www.instagram.com/p/B8qG-TQhTni/

ਪਰ ਉਹ ਕਿਸੇ ਵੀ ਕੀਮਤ ਤੇ ਆਪਣਾ ਕਰੀਅਰ ਨਹੀਂ ਸੀ ਛੱਡਣਾ ਚਾਹੁੰਦੀ । ਜਿਸ ਕਰਕੇ ਉਹਨਾਂ ਨੇ ਵਿਆਹ ਤੋਂ ਨਾਂਹ ਕਰ ਦਿੱਤੀ ਤੇ ਦੋਵੇਂ ਵੱਖ ਹੋ ਗਏ । ਦੋਹਾਂ ਨੇ ਮਹਿਜ ਇੱਕ ਫ਼ਿਲਮ ਬ੍ਰਹਮਚਾਰੀ ਵਿੱਚ ਇੱਕਠੇ ਕੰਮ ਕੀਤਾ ਸੀ । ਹਾਲਾਂਕਿ ਫ਼ਿਲਮ ਵਿੱਚ ਸ਼ੰਮੀ ਦੀ ਜੋੜੀ ਰਾਜਸ਼੍ਰੀ ਨਾਲ ਸੀ । ਬਤੌਰ ਬਾਲ ਕਲਾਕਾਰ ਦੇ ਤੌਰ ਤੇ ਫ਼ਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਮੁਮਤਾਜ਼ ਜਿਸ ਤਰ੍ਹਾਂ ਬਾਲੀਵੁੱਡ ਵਿੱਚ ਮਸ਼ਹੂਰ ਹੁੰਦੀ ਗਈ ਉਸੇ ਤਰ੍ਹਾਂ ਉਸ ਦੇ ਅਫੇਅਰ ਦੇ ਕਿੱਸੇ ਵੀ ਮਸ਼ਹੂਰ ਹੁੰਦੇ ਗਏ ।

https://www.instagram.com/p/B2yrXyNg6SG/

ਮੁਮਤਾਜ਼ ਨੇ 13 ਸਾਲ ਦੀ ਉਮਰ ਵਿੱਚ ਫ਼ਿਲਮ ਇੰਡਸਟਰੀ ਵਿੱਚ ਕਦਮ ਰੱਖਿਆ ਸੀ ।ਮੁਮਤਾਜ਼ ਦੀ ਮਾਂ ਤੇ ਮਾਸੀ ਵੀ ਫ਼ਿਲਮਾਂ ਵਿੱਚ ਕੰਮ ਕਰਦੀਆਂ ਸਨ ।ਸ਼ੁਰੂ ਵਿੱਚ ਮੁਮਤਾਜ਼ ਨੂੰ ਵੀ ਛੋਟੇ ਰੋਲ ਮਿਲਦੇ ਸਨ ਪਰ ਜਦੋਂ ਉਹਨਾਂ ਨੇ ਦਾਰਾ ਸਿੰਘ ਨਾਲ ਕੰਮ ਕੀਤਾ ਤਾਂ ਉਹਨਾਂ ਨੂੰ ਅਸਲ ਪਹਿਚਾਣ ਮਿਲੀ । ਦਾਰਾ ਸਿੰਘ ਨਾਲ ਮੁਮਤਾਜ਼ ਨੇ 16 ਫ਼ਿਲਮਾਂ ਕੀਤੀਆਂ ਸਨ ਜਿਨਾਂ ਵਿੱਚੋਂ 10 ਹਿੱਟ ਰਹੀਆਂ ।

https://www.instagram.com/p/Bz3alG6BP_q/

ਇਸ ਤੋਂ ਬਾਅਦ ਉਹਨਾਂ ਨੇ ਰਾਜੇਸ਼ ਖੰਨਾ ਨਾਲ ਜੋੜੀ ਬਣਾਈ ਤੇ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ । ਇਹ ਜੋੜੀ ਫ਼ਿਲਮਾਂ ਵਿੱਚ ਕੰਮ ਕਰਦੇ ਕਰਦੇ ਅਸਲ ਜ਼ਿੰਦਗੀ ਵਿੱਚ ਵੀ ਇੱਕ ਦੂਜੇ ਦੇ ਕਰੀਬ ਹੋ ਗਈ ਪਰ ਰਾਜੇਸ਼ ਖੰਨਾ ਦਾ ਉਦੋਂ ਦਿਲ ਟੁੱਟ ਗਿਆ ਜਦੋਂ ਮੁਮਤਾਜ਼ ਦੇ ਵਿਆਹ ਦੀ ਖ਼ਬਰ ਉਹਨਾਂ ਨੂੰ ਮਿਲੀ । ਮੁਮਤਾਜ਼ ਨੂੰ 2000 ਵਿੱਚ ਛਾਤੀ ਦਾ ਕੈਂਸਰ ਹੋਇਆ ਪਰ ਹੁਣ ਬਿਲਕੁਲ ਠੀਕ ਹੈ ਤੇ ਲੰਡਨ ਵਿੱਚ ਰਹਿ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network