ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’ ਦੋ ਮਹੀਨੇ ਹੋਈ ਲੇਟ, ਹੁਣ ਇਸ ਡੇਟ ਨੂੰ ਹੋਵੇਗੀ ਰਿਲੀਜ਼

written by Lajwinder kaur | January 30, 2019

ਪੰਜਾਬੀ ਫਿਲਮ ਜਗਤ ਜੋ ਕਿ ਆਸਮਾਨ ਦੀਆਂ ਉੱਚਾਈਆਂ ਨੂੰ ਛੂਹ ਰਿਹਾ ਹੈ ਜਿਸ ਦੇ ਚੱਲਦੇ ਹਰ ਹਫਤੇ ਦੋ ਤੋਂ ਵੀ ਵੱਧ ਮੂਵੀਆਂ ਰਿਲੀਜ਼ ਹੋ ਰਹੀਆਂ ਨੇ। ਜਿਸ ਕਰਕੇ ਕੁੱਝ ਫਿਲਮਾਂ ਦੀ ਰਿਲੀਜ਼ਿੰਗ ਡੇਟਾਂ ‘ਚ ਬਦਲਾਵ ਹੋ ਰਿਹਾ ਹੈ। ਗਗਨ ਕੋਕਰੀ ਦੀ ‘ਯਾਰੇ ਵੇ’ ਫਿਲਮ ਦੀ ਰਿਲੀਜ਼ ਡੇਟ ਬਦਲਣ ਤੋਂ ਬਾਅਦ ਹੁਣ ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’ ਦੀ ਰਿਲੀਜ਼ਿੰਗ ਡੇਟ ਬਦਲ ਗਈ ਹੈ ਜੋ ਕਿ ਹੁਣ ਦੋ ਮਹੀਨੇ ਲੇਟ ਰਿਲੀਜ਼ ਹੋਵੇਗੀ। ‘ਮੁੰਡਾ ਫਰੀਦਕੋਟੀਆ’ ਪੰਜਾਬੀ ਫਿਲਮ ਜੋ ਕਿ ਪਹਿਲਾਂ ਪੰਜ ਅਪ੍ਰੈਲ ਦੀ ਜਗ੍ਹਾ ਹੁਣ ਚੌਂਦਾ ਜੂਨ ਨੂੰ ਰਿਲੀਜ਼ ਹੋਵੇਗੀ। ਦਰਸ਼ਕਾਂ ਵੱਲੋਂ ਕਾਫੀ ਸਮੇਂ ਤੋਂ ਇਸ ਮੂਵੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।  ਮੁੱਕਲ ਦੇਵ ਨੇ ਆਪਣੇ ਇੰਸਟਾਗ੍ਰਾਮ ਤੇ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਰਿਲੀਜ਼ ਡੇਟ 14 ਜੂਨ ਲਿਖੀ ਗਈ ਹੈ।

ਹੋਰ ਵੇਖੋ: ਭਵਿੱਖ ‘ਚ ਅੰਬਰ ਵਰਗੀਆਂ ਪੰਜ ਧੀਆਂ ਬਖਸ਼ੇ ਮੈਨੂੰ ਪਰਮਾਤਮਾ – ਪਰਮੀਸ਼ ਵਰਮਾ, ਦੇਖੋ ਵੀਡੀਓ

ਡਲਮੋਰਾ ਫਿਲਮਸ ਦੀ ਪੇਸ਼ਕਸ਼ ਤੇ ਨਿਰਦੇਸ਼ਕ ਮਨਦੀਪ ਸਿੰਘ ਦੀ ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਤੋਂ ਇਲਾਵਾ ਕਈ ਹੋਰ ਨਾਮੀ ਕਲਾਕਾਰਾਂ ਜਿਵੇਂ ਸ਼ਰਨ ਕੌਰ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਮੁੱਕਲ ਦੇਵ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ, ਰੌਜ਼ੀ ਕੌਰ, ਸੁਮੀਤ ਗੁਲਾਟੀ, ਪੂਨਮ ਸੂਦ, ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਆਦਿ ਕਲਾਕਾਰਾਂ ਨੇ ਕਿਰਦਾਰ ਨਿਭਾਏ ਹਨ। ਹੁਣ ਇਹ ਫਿਲਮ 14 ਜੂਨ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗੀ।

 

View this post on Instagram

 

#MundaFaridkotia #5April Yaad Rakheyo ❤️

A post shared by Roshan Prince (@theroshanprince) on

You may also like