ਕਰਤਾਰ ਚੀਮਾ ਹੁਣ ਇਸ ਫ਼ਿਲਮ ਦੀ ਬਣਨਗੇ ਸ਼ਾਨ, ਫ਼ਿਲਮ ਦੀ ਸ਼ੂਟਿੰਗ ਹੋਵੇਗੀ ਯੂਕੇ ਵਿੱਚ !

written by Rupinder Kaler | July 12, 2019

ਪਾਲੀਵੁੱਡ ਵਿੱਚ ਆਏ ਦਿਨ ਨਵੀਆਂ ਫ਼ਿਲਮਾਂ ਬਣ ਰਹੀਆਂ ਹਨ । ਹੁਣ ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਹੋਇਆ ਹੈ । ਇਹ ਫ਼ਿਲਮ 'ਮੁਸਾਫ਼ਿਰ' ਟਾਈਟਲ ਹੇਠ ਬਣਾਈ ਜਾ ਰਹੀ ਹੈ । ਇਸ ਫ਼ਿਲਮ ਦੀ ਸ਼ੂਟਿੰਗ ਯੂਕੇ ਵਿੱਚ ਹੋਵੇਗੀ । ਇਸ ਫ਼ਿਲਮ ਦੀ ਕਹਾਣੀ ਇੰਦਰ ਸੋਹੀ ਨੇ ਲਿਖੀ ਹੈ, ਤੇ ਉਹ ਹੀ ਇਸ ਨੂੰ ਡਾਇਰੈਕਟ ਕਰ ਰਹੇ ਹਨ । ਮੁਸਾਫ਼ਿਰ ਫ਼ਿਲਮ ਨੂੰ ਬਲੈਕ ਰੋਜ਼ ਰਿਆਨ ਮੀਡੀਆ ਤੇ ਹਿਊਮਨ ਮਿਊਜ਼ਿਕ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ । https://www.instagram.com/p/Bzs9OiSFBaM/ ਫ਼ਿਲਮ ਨੂੰ ਮਾਲਵਿੰਦਰ ਸੰਧੂ, ਪਰਵੇਸ਼ ਕੁਮਾਰ ਇੰਦਰਜੀਤ ਸਿੰਘ ਪ੍ਰੋਡਿਊਸ ਕਰ ਰਹੇ ਹਨ । ਇਸ ਫ਼ਿਲਮ ਵਿੱਚ ਕਰਤਾਰ ਚੀਮਾ ਤੇ ਮਾਡਲ ਨੇਹਾ ਮਲਿਕ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਇਹ ਫ਼ਿਲਮ ਨੇਹਾ ਦੀ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ । ਨੇਹਾ ਨੇ ਇਸ ਫ਼ਿਲਮ ਦੇ ਮਹੂਰਤ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਕਰਤਾਰ ਚੀਮੇ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਸਿਕੰਦਰ-2 ਵਿੱਚ ਨਜ਼ਰ ਆਉਣ ਵਾਲੇ ਹਨ । ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

0 Comments
0

You may also like